ਦੇਖੋ ਵੀਡੀਓ : ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’ ਦੇ ਨਾਲ ਕਰ ਰਹੇ ਨੇ ਹਰ ਇੱਕ ਨੂੰ ਭਾਵੁਕ, ਦੋਨਾਂ ਪਾਸਿਆਂ ਦੇ ਪੰਜਾਬ ਦਾ ਦੁੱਖ ਦਿਖਾਉਣ ਦੀ ਕੀਤੀ ਕੋਸ਼ਿਸ਼

By  Lajwinder kaur August 17th 2021 05:34 PM

ਭਾਰਤ ਦੇਸ਼ ਨੇ ਆਪਣੀ ਆਜ਼ਾਦੀ ਲਈ ਬਹੁਤ ਹੀ ਵੱਡੀ ਕੀਮਤ ਅਦਾ ਕੀਤੀ ਹੈ। ਅੰਗਰੇਜ਼ ਸਰਕਾਰ ਵੱਲੋਂ ਭਾਰਤ ਦੇਸ਼ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ ਸੀ, ਇੱਕ ਪਾਸੇ ਭਾਰਤ ਤੇ ਦੂਜਾ ਪਾਸੇ ਪਾਕਿਸਤਾਨ। ਜਿਸ 'ਚ ਸਭ ਤੋਂ ਵੱਧ ਦੁੱਖ ਹੰਢਾਇਆ ਪੰਜਾਬ ਸੂਬੇ ਨੇ, ਜਿਸ ਦਾ ਇੱਕ ਬਹੁਤ ਵੱਡਾ ਹਿੱਸਾ ਪਾਕਿਸਤਾਨ ਦੇ ਹਿੱਸਾ 'ਚ ਆਇਆ। ਅਜਿਹੇ ਹੀ ਦੁੱਖ ਨੂੰ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ( Debi Makhsoospuri) ਆਪਣੇ ਗੀਤ ਵੰਡ 1947 (Partition 1947) ਦੇ ਰਾਹੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।inside image of partition 1947 song

image credit: youtubeਹੋਰ ਪੜ੍ਹੋ: ‘Laaiyan Laaiyan’ ਗੀਤ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਾਰਾ ਗੁਰਪਾਲ ਤੇ ਅਹਨ ਦੀ ਪਿਆਰੀ ਜਿਹੀ ਕਮਿਸਟਰੀ

ਹੋਰ ਪੜ੍ਹੋ: ਰੂਹਾਂ ਦੇ ਪਿਆਰ ਦੀ ਦਾਸਤਾਨ ਨੂੰ ਬਿਆਨ ਕਰਦਾ ‘ਕਿਸਮਤ-2’ ਦਾ ਟੀਜ਼ਰ ਹੋਇਆ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ

debi makhsoospuri song partition 1947 out now image credit: youtube

ਇਸ ਗੀਤ ਦਾ ਲਿੰਕ ਪੋਸਟ ਕਰਦੇ ਹੋਏ ਦੇਬੀ ਸਾਬ ਨੇ ਲਿਖਿਆ ਹੈ- ‘ਸਤਿ ਸ਼੍ਰੀ ਅਕਾਲ ਜੀ ਸਭ ਨੂੰ , ਲਓ ਦੋਸਤੋ ਹਾਜ਼ਰ ਹੈ ਗੀਤ #ਵੰਡ #1947 ਤੁਹਾਡੀ ਕਚਹਿਰੀ ਵਿਚ, ਜਿਸ ਵਿਚ ਅਸੀਂ ਦੋਨਾਂ ਪਾਸਿਆਂ ਦੇ ਪੰਜਾਬ ਦਾ ਦੁੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਸਾਡਿਆਂ ਬਜ਼ੁਰਗਾਂ ਨਾਲ ਬੀਤਿਆ ਜਿਹਨਾਂ ਨੇ ਇਹ ਦੁੱਖ ਆਪਣੇ ‘ਤੇ ਹੰਢਾਇਆ ਹੈ ਉਹੀ ਜਾਣਦਾ ਹੈ, ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ’ ।

ਇਸ ਗੀਤ ਦੇ ਬੋਲ ਵੀ ਦੇਬੀ ਮਖਸੂਸਪੁਰੀ ਨੇ ਹੀ ਲਿਖੇ ਨੇ । ਇਸ ਗੀਤ ਦਾ ਦਿਲ ਛੂਹ ਜਾਣ ਵਾਲਾ ਵੀਡੀਓ ਸਟਾਲਿਨਵੀਰ ਸਿੰਘ ਨੇ ਡਾਇਰੈਕਟ ਕੀਤਾ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਗੁਰਪ੍ਰੀਤ ਘੁੱਗੀ ਤੇ ਕਈ ਹੋਰ ਪੰਜਾਬੀ ਕਲਾਕਾਰ। ਇਹ ਗੀਤ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ। ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੇਵੋ।

Related Post