ਕੋਰੋਨਾ ਮਹਾਮਾਰੀ ਦੇ ਦੌਰਾਨ ਦੀਪ ਢਿੱਲੋਂ ਘਰ ਰਹਿ ਕੇ ਕਰ ਰਹੇ ਖੂਬ ਮਿਹਨਤਾਂ, ਬਣਵਾ ਰਹੇ ਨੇ ਨਵਾਂ ਫਾਰਮ ਹਾਊਸ, ਵੀਡੀਓ ਕੀਤਾ ਸਾਂਝਾ

By  Shaminder August 8th 2020 05:26 PM

ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਹਾਲਾਂਕਿ ਸਰਕਾਰ ਵੱਲੋਂ ਰਿਆਇਤਾਂ ਦੇ ਨਾਲ ਕੁਝ ਢਿੱਲ ਦਿੱਤੀ ਹੈ । ਪਰ ਜ਼ਿਆਦਾਤਰ ਲੋਕ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਹੇ ਹਨ । ਹੌਬੀ ਧਾਲੀਵਾਲ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਬਿੱਲਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ ।ਪਰ ਦੀਪ ਢਿੱਲੋਂ ਏਨੀਂ ਦਿਨੀਂ ਆਪਣੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ ਅਤੇ ਘਰ ਦੇ ਨਿਰਮਾਣ ਕਾਰਜ ‘ਚ ਆਪਣਾ ਯੋਗਦਾਨ ਦੇ ਰਹੇ ਨੇ ।

https://www.facebook.com/deepdhillon/posts/3430590543659647

ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਘਰ ਦੇ ਨਿਰਮਾਣ ਕਾਰਜ ਲਈ ਦੁਰਮਟ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਮਿੱਟੀ ਨਾਲ ਮਿੱਟੀ ਹੁੰਦੇ ਨਜ਼ਰ ਦਿਖਾਈ ਦੇ ਰਹੇ ਹਨ ।ਦੱਸ ਦਈਏ ਕਿ ਦੀਪ ਢਿੱਲੋਂ ਫਾਰਮ ਹਾਊਸ ਬਣਾ ਰਹੇ ਹਨ ਅਤੇ ਇਸੇ ਮੌਕੇ ‘ਤੇ ਉਹ ਆਪਣੇ ਫਾਰਮ ਹਾਊਸ ‘ਤੇ ਕਾਮਿਆਂ ਨਾਲ ਖੁਦ ਵੀ ਮਿਹਨਤ ਕਰ ਰਹੇ ਹਨ ।

https://www.facebook.com/deepdhillon/posts/3430590543659647

ਦੀਪ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਉਹ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣਗੇ ।

Related Post