ਦੀਪ ਢਿੱਲੋਂ ਨੇ ਕਿਹਾ ਇਸ ਗਾਣੇ ਨੂੰ ਸੁਣ ਕੇ ਕਈਆਂ ਨੂੰ ਆਈ ਅਕਲ,ਪਰ ਜੈਸਮੀਨ ਜੱਸੀ ਨੂੰ ਨਹੀਂ ਆਈ ……

By  Shaminder November 5th 2019 05:40 PM -- Updated: November 7th 2019 11:31 AM

ਦੀਪ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਜੈਸਮੀਨ ਜੱਸੀ ਨਾਲ ਕਾਰ 'ਚ ਕਿਤਿਓਂ ਆ ਰਹੇ ਨੇ ਅਤੇ ਉਨ੍ਹਾਂ ਨੇ ਆਪਣੀ ਕਾਰ 'ਚ ਸਤਿਕਾਰ ਬਜ਼ੁਰਗਾਂ ਦਾ ਗਾਣਾ ਲਾਇਆ ਹੋਇਆ ਹੈ । ਜਿਸ ਨੂੰ ਸੁਣ ਕੇ ਜੈਸਮੀਨ ਜੱਸੀ ਚਿੜ ਜਾਂਦੀ ਹੈ ਅਤੇ ਗਾਣਾ ਬੰਦ ਕਰ ਦਿੰਦੀ ਹੈ । ਜਿਸ 'ਤੇ ਦੀਪ ਢਿੱਲੋਂ ਕਹਿੰਦੇ ਹਨ ਕਿ ਇਹ ਗਾਣਾ ਕਿਉਂ ਬੰਦ ਕੀਤਾ ਤਾਂ ਜੈਸਮੀਨ ਕਹਿੰਦੀ ਸਤਿਕਾਰ ਬਜ਼ੁਰਗਾਂ ਦਾ ….ਅੱਗੋਂ ਕੋਈ ਕਰਵਾਉਣ ਵਾਲਾ ਵੀ ਤਾਂ ਹੋਣਾ ਚਾਹੀਦਾ ਹੈ ।

ਹੋਰ ਵੇਖੋ:ਦੀਪ ਢਿੱਲੋਂ ਕਿਉਂ ਰੱਖਦਾ ਹੈ ‘ਕਾਲੇ ਸ਼ੌਂਕ’ ਵੀਡੀਓ ‘ਚ ਕੀਤਾ ਖੁਲਾਸਾ

ਇਹ ਕਹਿੰਦੀ ਹੋਈ ਜੈਸਮੀਨ ਕਾਰ ਚੋਂ ਉੱਤਰ ਜਾਂਦੀ ਹੈ ਅਤੇ ਦੀਪ ਢਿੱਲੋਂ ਕਹਿੰਦੇ ਹਨ ਕਿ ਇਹ ਗਾਣਾ ਸੁਣ ਕੇ ਕਈਆਂ ਨੂੰ ਅਕਲ ਆ ਗਈ ਪਰ ਤੈਨੂੰ ਨਹੀਂ ਆਈ । ਦੱਸ ਦਈਏ ਕਿ ਦੋਵੇਂ ਇੱਕ ਦੂਜੇ ਨਾਲ ਹਾਸਾ ਠੱਠਾ ਕਰ ਰਹੇ ਸਨ । ਦਰਅਸਲ ਦੋਨਾਂ ਦਾ ਇਹ ਗੀਤ ਆ ਰਿਹਾ ਹੈ 'ਸਤਿਕਾਰ ਬਜ਼ੁਰਗਾਂ ਦਾ 2' ।

ਇਸ ਗਾਣੇ ਨੂੰ ਦੋਗਾਣਾ ਜੋੜੀ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਆਪਣੀ ਮਿੱਠੀ ਆਵਾਜ਼ 'ਚ ਲੈ ਕੇ ਆ ਰਹੇ ਹਨ।

Related Post