ਦੀਪ ਢਿੱਲੋਂ ਨੇ ਬੇਟੀ ਗੁਣਤਾਸ ਨੂੰ ਅਸੀਸਾਂ ਦੇਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਸਾਂਝੀਆਂ ਕੀਤੀਆਂ ਧੀ ਦੇ ਜਨਮਦਿਨ ਦੀਆਂ ਤਸਵੀਰਾਂ

By  Lajwinder kaur November 25th 2020 10:51 AM -- Updated: November 25th 2020 10:53 AM

ਪੰਜਾਬੀ ਗਾਇਕ ਦੀਪ ਢਿੱਲੋਂ ਜੋ ਕਿ ਲੰਬੇ ਅਰਸੇ ਤੋਂ ਆਪਣੀ ਕਮਾਲ ਦੀ ਗਾਇਕੀ ਦੇ ਨਾਲ ਪੰਜਾਬੀ ਸੰਗੀਤ ਜਗਤ ਦੀ ਸੇਵਾ ਕਰ ਰਹੇ ਨੇ । ਉਹ ਸ਼ੋਸਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

deep dhillon and jasmin dhillon with daughter ਹੋਰ ਪੜ੍ਹੋ : ਟੋਨੀ ਕੱਕੜ ਦੇ ਗੀਤ ‘ਕੁੜਤਾ-ਪਜਾਮਾ’ ਉੱਤੇ ਜੀਜੇ ਰੋਹਨਪ੍ਰੀਤ ਨੇ ਬਣਾਈ ਸ਼ਾਨਦਾਰ ਵੀਡੀਓ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਗਾਇਕ ਦਾ ਇਹ ਅੰਦਾਜ਼

ਉਨ੍ਹਾਂ ਨੇ ਆਪਣੀ ਬੇਟੀ ਦੇ ਜਨਮ ਦਿਨ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਦੇ ਧੰਨਵਾਦ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ – ਧੰਨਵਾਦ ਜੀ ਦਿਲ ਤੋਂ ਸਾਰੀ ਫੇਸਬੁੱਕ ਫੈਮਿਲੀ ਦਾ, ਗੁਣਤਾਸ ਨੂੰ ਇੰਨਾ ਪਿਆਰ ਦੇਣ ਲਈ, ਮੈਂ ਸਾਰੇ ਕਮੈਂਟਸ ਪੜ੍ਹੇ ਨੇ ਜਿੰਨੇ ਹੋ ਸਕੇ ਲਾਈਕਸ ਵੀ ਕੀਤੇ ਨੇ । ਬੜਾ ਚੰਗਾ ਲੱਗਿਆ ਤੁਸੀਂ ਸਭ ਨੇ ਆਪਣੇ ਪਰਿਵਾਰ ਵਾਂਗ ਬੱਚੀ ਨੂੰ ਆਸ਼ੀਰਵਾਦ ਦਿੱਤਾ । ਰੱਭ ਆਪ ਸਭ ਨੂੰ ਰਾਜੀ ਰੱਖੇ -ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਦਿਲੋਂ ਦੁਆਵਾਂ..ਧੰਨਵਾਦ’ ।

inside pic of guntaas

ਤਸਵੀਰਾਂ ‘ਚ ਦੀਪ ਢਿੱਲੋਂ ਆਪਣੀ ਧੀ ਕੇਕ ਦੇ ਨਾਲ ਦਿਖਾਈ ਦੇ ਰਹੀ ਹੈ । ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ । ਵੱਡੀ ਗਿਣਤੀ ਚ ਲਾਈਕਸ ਤੇ ਕਮੈਂਟਸ ਇਸ ਪੋਸਟ ਉੱਤੇ ਆ ਚੁੱਕੇ ਨੇ । ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਹੈ । ਇਹ ਜੋੜੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ ।

inside pic of deep dhillon and jasmine jassi

Related Post