ਇੱਕ ਵਾਰ ਫਿਰ ਬੋਹੇਮੀਆ ਅਤੇ ਦੀਪ ਜੰਡੂ ਦੀ ਜੋੜੀ ਪਵੇਗੀ ਧਮਾਲ

By  Aaseen Khan July 6th 2019 11:37 AM

ਦੀਪ ਜੰਡੂ ਅਤੇ ਬੋਹੇਮੀਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੋ ਅਜਿਹੇ ਨਾਮ ਜਿੰਨ੍ਹਾਂ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ। ਗਾਇਕ, ਰੈਪਰ ਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਬਹੁਤ ਜਲਦ ਆਪਣਾ ਨਵਾਂ ਗੀਤ ਪੰਜਾਬੀ ਰੈਪ ਦੇ ਬਾਦਸ਼ਾਹ ਬੋਹੇਮੀਆ ਨਾਲ ਲੈ ਕੇ ਆ ਰਹੇ ਹਨ ਜਿਸ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਗੀਤ ਦਾ ਨਾਮ ਹੈ 'ਪਾਗੋਲ' ਜਿਹੜਾ ਕਿ 8 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਜਿਸ 'ਚ ਰਾਜਸਥਾਨੀ ਟੱਚ ਦੇਖਣ ਨੂੰ ਮਿਲ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਦੀਪ ਜੰਡੂ ਅਤੇ ਬੋਹੇਮੀਆ ਕਈ ਗੀਤਾਂ 'ਚ ਇਕੱਠੇ ਨਜ਼ਰ ਆ ਚੁੱਕੇ ਹਨ ਜਿੰਨ੍ਹਾਂ 'ਚ ਗੁੱਡ ਲਾਈਫ, ਕਰਨ ਔਜਲਾ ਦਾ ਗੀਤ ਯੂਨਿਟੀ ਅਤੇ ਹੋਰ ਵੀ ਬਹੁਤ ਸਾਰੇ ਗੀਤਾਂ 'ਚ ਬੋਹੇਮੀਆ ਅਤੇ ਦੀਪ ਜੰਡੂ ਨੇ ਮਿਲ ਕੇ ਕੰਮ ਕੀਤਾ ਹੈ। ਹਰ ਵਾਰ ਦਰਸ਼ਕਾਂ ਨੇ ਇਸ ਜੋੜੀ ਨੂੰ ਪਸੰਦ ਕੀਤਾ ਹੈ।

ਹੋਰ ਵੇਖੋ : ਦੀਪ ਜੰਡੂ ਦੀ ਬੀਟ 'ਤੇ ਦੇਬੀ ਦੀ "ਸ਼ਾਇਰੀ" ਦਾ ਤੜਕਾ , ਦੇਖੋ ਵੀਡੀਓ

 

View this post on Instagram

 

@parmamusic & @planetrecordz presents “PAGOL” Singer - @deepjandu Featuring - @iambohemia Lyrics - @lally_mundi Music - @jstatikmusic Video - @rupanbal & @rubbal_gtr Producer - Sarbjit Saroya Label - @planetrecordz Design - @garrynawaab Out on 8th of JULY !!!! Link in BIO

A post shared by Deep Jandu (@deepjandu) on Jul 3, 2019 at 11:50pm PDT

ਇਸ ਨਵੇਂ ਗੀਤ ਪਾਗੋਲ ਦੀ ਗੱਲ ਕਰੀਏ ਤਾਂ ਦੀਪ ਜੰਡੂ ਨੇ ਗਾਇਆ ਹੈ ਤੇ ਬੋਹੇਮੀਆ ਫ਼ੀਚਰ ਕਰ ਰਹੇ ਹਨ। ਗੀਤ ਦੇ ਬੋਲ ਲਾਲੀ ਮੁੰਦੀ ਦੇ ਹਨ ਅਤੇ ਸੰਗੀਤ ਜੇ-ਸਟੈਟਿਕ ਨੇ ਤਿਆਰ ਕੀਤਾ ਹੈ। ਉੱਥੇ ਹੀ ਗੀਤ ਦਾ ਵੀਡੀਓ ਰੂਪਨ ਬਲ ਅਤੇ ਰੁਬਲ ਜੀ.ਟੀ.ਆਰ. ਵੱਲੋਂ ਫ਼ਿਲਮਾਇਆ ਗਿਆ ਹੈ।

Related Post