ਦੇਖੋ ਉਸ ਵੇਲੇ ਦੀ ਤਸਵੀਰ ਜਦੋਂ ਹੈਪੀ ਰਾਏਕੋਟੀ ਦੀ ਲਿਖਤ ਤੇ ਦੀਪ ਜੰਡੂ ਦੇ ਸੰਗੀਤ ਨੂੰ ਨਹੀਂ ਮਿਲੀ ਸੀ ਪਹਿਚਾਣ

By  Aaseen Khan June 17th 2019 12:53 PM -- Updated: June 17th 2019 12:54 PM

ਦੀਪ ਜੰਡੂ ਅਤੇ ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਦੇ ਵੱਡੇ ਨਾਮ ਹਨ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹੈਪੀ ਰਾਏਕੋਟੀ ਅਤੇ ਦੀਪ ਜੰਡੂ ਨੇ ਜ਼ਮੀਨ ਤੋਂ ਉੱਠ ਕੇ ਸੰਗੀਤਕ ਦੁਨੀਆਂ 'ਚ ਅੱਜ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸੇ ਸੰਘਰਸ਼ ਅਤੇ ਅੱਜ ਦੇ ਹਾਲਾਤ ਦਰਸਾਉਂਦੀ ਦੋਨਾਂ ਸਟਾਰਜ਼ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਜੀ ਹਾਂ ਇਹ ਤਸਵੀਰ ਸਾਂਝੀ ਕੀਤੀ ਹੈ ਗਾਇਕ, ਗੀਤਕਾਰ ਅਤੇ ਮਿਊਜ਼ਿਕ ਡਾਇਰੈਕਟਰ ਦੀਪ ਜੰਡੂ ਹੋਰਾਂ ਨੇ।

ਇਹ ਤਸਵੀਰ ਅੱਜ ਤੋਂ 6 ਜਾਂ 7 ਸਾਲ ਪਹਿਲਾਂ ਦੀ ਹੈ ਜਦੋਂ ਦੀਪ ਜੰਡੂ ਅਤੇ ਹੈਪੀ ਰਾਏਕੋਟੀ ਦੀ ਲੋਕਾਂ 'ਚ ਕੋਈ ਪਹਿਚਾਣ ਨਹੀਂ ਸੀ ਬਣੀ। ਇਸ ਦੇ ਨਾਲ ਹੀ ਦੀਪ ਜੰਡੂ ਨੇ ਅੱਜ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਹੁਤ ਜਲਦ ਦੋਨਾਂ ਦਾ ਪ੍ਰੋਜੈਕਟ ਵੀ ਇਕੱਠਿਆਂ ਆ ਸਕਦਾ ਹੈ।

 

View this post on Instagram

 

Me and @urshappyraikoti 6-7 years ago before anyone knew his writing and my music .. still here today

A post shared by Deep Jandu (@deepjandu) on Jun 15, 2019 at 7:07pm PDT

ਹੋਰ ਵੇਖੋ : ਯੁੱਧਵੀਰ ਮਾਣਕ ਦੀ ਸਿਹਤ 'ਚ ਹੋਇਆ ਸੁਧਾਰ, ਜਲਦ ਬਣ ਸਕਦੇ ਨੇ ਸਟੇਜਾਂ ਦੀ ਸ਼ਾਨ, ਜੈਜ਼ੀ ਬੀ ਨੇ ਸਾਂਝੀ ਕੀਤੀ ਜਾਣਕਾਰੀ

ਗਾਇਕ ਗੀਤਕਾਰ ਅਤੇ ਅਦਾਕਾਰ ਹੈਪੀ ਰਾਏਕੋਟੀ ਨੇ ਇਹਨਾਂ ਤਸਵੀਰਾਂ ਦੇ ਕਮੈਂਟ ਬਾਕਸ 'ਚ 'ਜ਼ਿੰਦਾਬਾਦ ਯਾਰੀਆਂ' ਦਾ ਨਾਅਰਾ ਵੀ ਦਿੱਤਾ ਹੈ। ਪੰਜਾਬੀ ਇੰਡਸਟਰੀ 'ਚ ਲੰਮੇ ਸਮੇਂ ਦੀਆਂ ਇਹ ਦੋਸਤੀਆਂ ਇਸੇ ਤਰ੍ਹਾਂ ਬਣੀਆਂ ਰਹਿਣ ਇਹ ਹੀ ਹਰ ਕੋਈ ਚਾਹੁੰਦਾ ਹੈ।

Related Post