ਦੀਪ ਜੰਡੂ ਅਤੇ ਮਿਸ ਪੂਜਾ ਜਲਦ ਇਕੱਠੇ ਲੈ ਕੇ ਆ ਰਹੇ ਨੇ ਕੁਝ ਨਵਾਂ

By  Aaseen Khan October 22nd 2019 03:52 PM

ਮਿਸ ਪੂਜਾ ਪੰਜਾਬੀ ਸੰਗੀਤ ਜਗਤ 'ਚ ਉਹ ਨਾਮ ਜਿਸ ਨੇ ਲੰਬੇ ਸਮੇਂ ਤੋਂ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੋਈ ਹੈ। ਮਿਸ ਪੂਜਾ ਅਨੇਕਾਂ ਹੀ ਹਿੱਟ ਗੀਤ ਦੇ ਚੁੱਕੇ ਹਨ ਅਤੇ ਬਹੁਤ ਸਾਰੇ ਗਾਇਕਾਂ ਤੇ ਸੰਗੀਤਕਾਰਾਂ ਨਾਲ ਕੋਲੈਬੋਰੇਟ ਕਰ ਚੁੱਕੇ ਹਨ। ਹੁਣ ਮਿਸ ਪੂਜਾ ਗਾਇਕ ਅਤੇ ਸੰਗੀਤਕਾਰ ਦੀਪ ਜੰਡੂ ਨਾਲ ਧਮਾਲ ਮਚਾਉਣ ਲਈ ਆ ਰਹੀ ਹੈ ਉਹ ਵੀ ਇੱਕ ਦੋ ਗੀਤਾਂ ਨਾਲ ਨਹੀਂ ਸਗੋਂ ਬਹੁਤ ਜਲਦ ਪੂਰੀ ਐਲਬਮ ਸੁਣਨ ਨੂੰ ਮਿਲੇਗੀ।

 

View this post on Instagram

 

Mehndi tan laa layi par hun sauna kiddan ??? #shootdiary #Toronto #Newsong

A post shared by Miss Pooja (@misspooja) on Oct 15, 2019 at 9:21pm PDT

ਇਸ ਬਾਰੇ ਜਾਣਕਾਰੀ ਦੀਪ ਜੰਡੂ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਇਸ ਦੀ ਕੈਪਸ਼ਨ 'ਚ ਦੀਪ ਜੰਡੂ ਨੇ ਲਿਖਿਆ,'ਐਲਬਮ ਮੋਡ ਔਨ, ਬਹੁਤ ਜਲਦ ਤਰੀਕ ਦਾ ਐਲਾਨ ਕਰਾਂਗੇ'।ਮਿਸ ਪੂਜਾ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਂਝੀ ਕਰ ਇਸ ਨਵੇਂ ਗਾਣੇ ਦੇ ਸੰਕੇਤ ਦਿੱਤੇ ਹਨ।

 

View this post on Instagram

 

ALBUM MODE ON - we will be releasing the date very soon !!! ?

A post shared by Deep Jandu (@deepjandu) on Oct 19, 2019 at 11:21am PDT

ਹੁਣ ਦੇਖਣਾ ਹੋਵੇਗਾ ਮਿਸ ਪੂਜਾ ਅਤੇ ਦੀਪ ਜੰਡੂ ਕਦੋਂ ਤੱਕ ਦਰਸ਼ਕਾਂ ਲਈ ਨਵਾਂ ਗੀਤ ਲੈ ਕੇ ਆਉਂਦੇ ਹਨ। ਦੀਪ ਜੰਡੂ ਲਈ ਸਾਲ 2019 ਬਹੁਤ ਹੀ ਖ਼ਾਸ ਰਿਹਾ ਹੈ। ਬਹੁਤ ਸਾਰੇ ਗੀਤ ਇਸ ਸਾਲ ਕਈ ਕਲਾਕਾਰਾਂ ਨਾਲ ਮਿਲ ਕੇ ਉਹਨਾਂ ਬਲਾਕਬਸਟਰ ਹਿੱਟ ਦਿੱਤੇ ਹਨ। ਹੁਣ ਮਿਸ ਪੂਜਾ ਨਾਲ ਉਹਨਾਂ ਦੇ ਗੀਤ ਦਾ ਫੈਨਸ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

Related Post