ਕਰਨ ਔਜਲਾ ਦੀ ਕਲਮ ‘ਚੋਂ ਨਿਕਲਿਆ ‘ਔਕਾਤ’ ਗੀਤ ਦੀਪ ਜੰਡੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
Lajwinder kaur
November 14th 2019 01:35 PM
ਪੰਜਾਬੀ ਗਾਇਕ ਦੀਪ ਜੰਡੂ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਪੰਜਾਬੀ ਗੀਤ ਔਕਾਤ ਨੂੰ ਦੀਪ ਜੰਡੂ ਨੇ ਆਪਣੀ ਖ਼ੂਬਸੂਰਤ ਆਵਾਜ਼ ‘ਚ ਗਾਇਆ ਹੈ ਤੇ ਫੀਚਰਿੰਗ ਕੀਤੀ ਹੈ ਕਰਨ ਔਜਲਾ ਨੇ।
ਦੋਸਤਾਂ,ਅਣਖਾਂ ਤੇ ਰੋਅਬ ਦੀਆਂ ਗੱਲਾਂ ਕਰਦਾ ਇਸ ਗੀਤ ਦੇ ਬੋਲ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਦੀਪ ਜੂੰਡ ਤੇ ਜੇ ਟਰੇਕ ਦਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਮਨਿਸਟਰ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ। ਰੋਆਇਲ ਮਿਊਜ਼ਿਕ ਗੈਂਗ ਦੇ ਯੂਟਿਊਬ ਚੈਨਲ ਉੱਤੇ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਜੇ ਗੱਲ ਕਰੀਏ ਦੋਵੇਂ ਗਾਇਕਾਂ ਦੀ ਤਾਂ ਦੋਵੇਂ ਇਸ ਤੋਂ ਪਹਿਲਾਂ ਵੀ ਇਕੱਠੇ ਸੀਨ, ਰੈੱਡ ਲਾਈਟ, ਸਨੈਕ, ਅੱਪ ਐਂਡ ਡਾਊਨ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।