ਦੀਪ ਜੰਡੂ ਦੀ ਐਲਬਮ ‘ਡਾਊਨ ਟੂ ਅਰਥ’ ਹੋਈ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Lajwinder kaur December 14th 2019 11:54 AM -- Updated: December 14th 2019 11:58 AM

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀਪ ਜੰਡੂ ਆਪਣੀ ਐਲਬਮ ‘ਡਾਊਨ ਟੂ ਅਰਥ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਜੀ ਹਾਂ ਐਲਬਮ ਦੇ ਸਾਰੇ ਹੀ ਗੀਤਾਂ ਦਾ ਆਡੀਓ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਐਲਬਮ ਨੂੰ 9 ਗੀਤਾਂ ਦੇ ਨਾਲ ਸ਼ਿੰਗਾਰਿਆ ਗਿਆ ਹੈ। ਸਾਰੇ ਹੀ ਗੀਤ ਬਹੁਤ ਹੀ ਸ਼ਾਨਦਾਰ ਹਨ। ਗੀਤਾਂ ਦੇ ਬੋਲਾਂ ਨੂੰ ਕਰਨ ਔਜਲਾ, ਜੱਸ ਮਾਣਕ ਤੇ ਲਾਲੀ ਮੁੰਡੀ ਨੇ ਆਪਣੀ ਕਲਮ ਦੇ ਨਾਲ ਸ਼ਿੰਗਾਰਿਆ ਹੈ।

ਇਸ ਐਲਬਮ ਦੀਪ ਜੰਡੂ ਦੇ ਨਾਲ ਗਾਇਕੀ ‘ਚ ਸਾਥ ਦੇ ਰਹੇ ਨੇ ਪੰਜਾਬੀ ਨਾਮੀ ਗਾਇਕ ਜਿਵੇਂ ਗੁਰਲੇਜ ਅਖ਼ਤਰ, DIVINE, ਪਵ ਧਾਰਿਆ, ਰੋਚ ਕਿਲਾ, ਬੋਹੇਮੀਆ, ਰਾਜਾ ਕੁਮਾਰੀ, SHV G, ਮਿਸ ਪੂਜਾ, ਕਰਨ ਔਜਲਾ, GANGIS KHAN, ਸੁਲਤਾਨ। ਹੇਠ ਦਿੱਤੇ ਗਾਣਿਆਂ ‘ਚ ਇਹ ਗਾਇਕ ਦੀਪ ਜੰਡੂ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਹਨ।

ਡਰੈੱਸ ਮੈਚ

ਬੰਬਈ ਟੂ ਪੰਜਾਬ

ਸਾਲਾ ਪਿਆਰ

ਜੌਰਡਨ

ਮਾਇਆਜਾਲ

ਸਭ ਠੀਕ ਏ

ਰੀਅਲ ਉਸਤਾਦ

ਮਾਈ ਨੇਮ

ਗੇਮ

 

View this post on Instagram

 

Full Album Out Now On Youtube @gurlejakhtarmusic @vivianakadivine @pavdharia @roachkillaofficial @iambohemia @therajakumari @misspooja @ucshvg @karanaujla_official @gangiskhanakacamo @realsultaan Geet MP3 & Gk Digital Presenting "Deep Jandu"s New Album "Down To Earth" Music : @DeepJandu Lyrics : @lally_mundi @karanaujla_official @ijassmanak Label : @GeetMP3 Promotions : @Gk.Digital

A post shared by Deep Jandu (@deepjandu) on Dec 12, 2019 at 9:40pm PST

ਹੋਰ ਵੇਖੋ:ਨਿੰਜਾ ਦੇ ਨਵੇਂ ਗੀਤ ‘ਮਿੱਤਰਾਂ ਦਾ ਨਾਂਅ’ ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

ਇਸ ਐਲਬਮ ਨੂੰ ਗੀਤ ਐੱਮ ਪੀ 3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਸਾਰੇ ਹੀ ਗੀਤਾਂ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ। ਦੀਪ ਜੰਡੂ ਇਸ ਤੋਂ ਪਹਿਲਾਂ ਵੀ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰਜੰਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਨਾਮੀ ਗਾਇਕਾਂ ਦੇ ਗੀਤਾਂ ਚ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰ ਚੁੱਕੇ ਹਨ, ਜਿਵੇਂ ਕੰਵਰ ਗਰੇਵਾਲ, ਅਰਸ਼ ਬੈਨੀਪਾਲ, ਹਰਫ ਚੀਮਾ, ਕਰਨ ਔਜਲਾ, ਦਿਲਪ੍ਰੀਤ ਢਿੱਲੋਂ ਤੇ ਕਈ ਹੋਰ ਪੰਜਾਬੀ ਗਾਇਕਾਂ ਦੇ ਨਾਂਅ ਸ਼ਾਮਿਲ ਹਨ।

 

Related Post