ਦੀਪ ਜੰਡੂ ਨੇ ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਕਿਹਾ ‘ਦ ਰੀਅਲ ਬੌਸ’

By  Lajwinder kaur October 23rd 2019 10:43 AM -- Updated: October 23rd 2019 10:54 AM

ਪੰਜਾਬੀ ਗਾਇਕ ਤੇ ਗੀਤਕਾਰ ਦੀਪ ਜੰਡੂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਬੇਹੱਦ ਹੀ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ‘ਚ ਉਹ ਆਪਣੀ ਧਰਮ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ। ਫੋਟੋ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਦ ਰੀਅਲ ਬੌਸ..’

 

View this post on Instagram

 

The real boss

A post shared by Deep Jandu (@deepjandu) on Oct 19, 2019 at 7:43pm PDT

ਹੋਰ ਵੇਖੋ:ਪੜ੍ਹਾਈ ‘ਚ ਕਈ ਐਕਟਰੈੱਸ ਤੋਂ ਅੱਗੇ ਹੈ ਪਰੀਨਿਤੀ ਚੋਪੜਾ, ਜਾਣੋ ਜਨਮ ਦਿਨ ‘ਤੇ ਖ਼ਾਸ ਗੱਲਾਂ

ਇਸ ਤਸਵੀਰ ‘ਚ ਦੋਵੇਂ ਪਤੀ-ਪਤਨੀ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਫੋਟੋ ‘ਚ ਦੇਖ ਸਕਦੇ ਹੋ ਲੋਕਾਂ ਨੂੰ ਆਪਣੀ ਬੀਟ ਉੱਤੇ ਨੱਚਣਾਉਣ ਵਾਲੇ ਦੀਪ ਜੰਡੂ ਕੁਰਸੀ ‘ਤੇ ਬੈਠੇ ਨੇ ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਉੱਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਚੁਟਕੀ ਲੈਂਦੇ ਹੋਏ ਕਮੈਂਟਸ ਰਾਹੀਂ ਆਪਣੀ ਹੱਸੇ ਵਾਲੇ ਰਿਐਕਸ਼ਨ ਦਿੱਤੇ ਨੇ।

ਦੀਪ ਜੰਡੂ ਪਹਿਲਾਂ ਵੀ ਬਹੁਤ ਸਾਰੇ ਹਿੱਟ ਗੀਤ ਸਨੈਕ, ਕਿਉਂ, ਅੱਪ ਐਂਡ ਡਾਊਨ, ਹੱਦ, ਪਾਗੋਲ, ਰੈੱਡ ਲਾਈਟ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਨਾਮੀ ਗਾਇਕਾਂ ਦੇ ਗੀਤਾਂ ਦੇ ਲਈ ਮਿਊਜ਼ਿਕ ਦੇ ਚੁੱਕੇ ਹਨ। ਬਹੁਤ ਜਲਦ ਉਹ ਮਿਸ ਪੂਜਾ ਦੇ ਨਾਲ ਗੀਤ ਲੈ ਕੇ ਆ ਰਹੇ ਹਨ, ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਦਿੱਤੀ ਹੈ।

Related Post