ਦੀਪ ਸਿੱਧੂ ਦੀ ‘ਜੋਰਾ’ ਦੂਜਾ ਅਧਿਆਏ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਪੋਸਟਰ

By  Lajwinder kaur April 16th 2019 11:06 AM

ਪੰਜਾਬੀ ਇੰਡਸਟਰੀ ਦੇ ਡੈਸ਼ਿੰਗ ਅਦਾਕਾਰ ਦੀਪ ਸਿੱਧੂ ਜਿਹੜੇ ਬਹੁਤ ਜਲਦ ਆਪਣੀ ਐਕਸ਼ਨ ਲੁੱਕ ‘ਚ ਨਜ਼ਰ ਆਉਣ ਵਾਲੇ ਹਨ। ਜੀ ਹਾਂ ‘ਜੋਰਾ ਦਸ ਨੰਬਰੀਆ’ ਦਾ ਸੀਕਵਲ ਜੋਰਾ ਬਹੁਤ ਜਲਦ ਸਰੋਤਿਆਂ ਦੇ ਰੁਬਰੂ ਹੋਣ ਜਾ ਰਹੀ ਹੈ। ‘ਜੋਰਾ’ ਦੂਜਾ ਅਧਿਆਇ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ। ਜਿਸ ‘ਚ ਦੀਪ ਸਿੱਧੂ ਦੀ ਰਫ ਲੁੱਕ ਦੇਖਣ ਨੂੰ ਮਿਲ ਰਹੀ ਹੈ।

View this post on Instagram

 

We start filming from 29th of April...team “JORA” let’s rock it ?⭐️??✍️

A post shared by Deep Sidhu (@imdeepsidhu) on Apr 15, 2019 at 6:03am PDT

ਹੋਰ ਵੇਖੋ:ਰੇਸ਼ਮ ਅਨਮੋਲ 'ਗੋਲਡਨ ਡਾਂਗ' ਗਾਣੇ ਨਾਲ ਪਾਉਣ ਆ ਰਹੇ ਨੇ ਧੱਕ, ਪੋਸਟਰ ਆਇਆ ਸਾਹਮਣੇ, ਬੋਹੇਮੀਆ ਦੇਣਗੇ ਸਾਥ

ਜੇ ਗੱਲ ਕਰੀਏ ਪੰਜਾਬੀ ਇੰਡਸਟਰੀ ਦੀ ਜਿੱਥੇ ਗਾਇਕਾਂ ਤੋਂ ਅਦਾਕਾਰ ਬਣੇ ਕਲਾਕਾਰਾਂ ਦਾ ਬੋਲ ਬਾਲਾ ਹੈ। ਪਰ ਦੀਪ ਸਿੱਧੂ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਫ਼ਿਲਮੀ ਜਗਤ ‘ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਦੀਪ ਸਿੱਧੂ ਦੀ ਫ਼ਿਲਮ ਜੋਰਾ ਦਾ ਪੋਸਟਰ ਸੋਸ਼ਲ ਮੀਡੀਆ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੀਪ ਸਿੱਧੂ ਨੇ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘We start filming from 29th of April...team “JORA” let’s rock it...’

 

View this post on Instagram

 

Alone, isolated from the world...it’s scary but yet so beautiful ⭐️?✍️??

A post shared by Deep Sidhu (@imdeepsidhu) on Mar 28, 2019 at 12:31pm PDT

ਜੋਰਾ ਫ਼ਿਲਮ ਦਾ ਸ਼ੂਟ ਬਹੁਤ ਜਲਦ 29 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਫ਼ਿਲਮ ਨੂੰ ਅਮਰਦੀਪ ਸਿੰਘ ਗਿੱਲ ਵੱਲੋਂ ਬਣਾਇਆ ਜਾ ਰਿਹਾ ਹੈ। ਫ਼ਿਲਮ ਬਠਿੰਡੇ ਵਾਲੇ ਭਾਈ ਦੀ ਜੋਰਾ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ। ਦੀਪ ਸਿੱਧੂ ਦੀ ਫ਼ਿਲਮ ਜੋਰਾ ਇਸੇ ਸਾਲ 22 ਨਵੰਬਰ ਨੂੰ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

Related Post