ਦੀਪਾ ਮਹਿਤਾ ਦੀ ਫ਼ਿਲਮ 'ਫਨੀ ਬੁਆਏ' ਆਸਕਰ ਲਈ ਚੁਣੀ ਗਈ ਹੈ । 93ਵੇਂ ਅਕਾਦਮੀ ਪੁਰਸਕਾਰ ਵਿਚ ਇਹ ਫਿਲਮ ਸਰਬੋਤਮ ਅੰਤਰਰਾਸ਼ਟਰੀ ਫਿਲਮ ਸ਼੍ਰੇਣੀ ਵਿਚ ਕੈਨੇਡਾ ਦੀ ਅਗਵਾਈ ਕਰੇਗੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2007 ਵਿਚ ਦੀਪਾ ਦੀ ਫਿਲਮ 'ਵਾਟਰ' ਨੂੰ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿਚ ਨਾਮਜ਼ਦ ਕੀਤਾ ਗਿਆ ਸੀ।
ਹੋਰ ਪੜ੍ਹੋ :-
ਏਨੀਂ ਦਿਨੀਂ ਕਰੀਨਾ ਕਪੂਰ ਦਾ ਉਹਨਾਂ ਦੀ ਮਾਂ ਰੱਖ ਰਹੀ ਹੈ ਪੂਰਾ ਖਿਆਲ, ਕਰੀਨਾ ਨੇ ਤਸਵੀਰ ਕੀਤੀ ਸਾਂਝੀ
ਕਾਜਲ ਅਗਰਵਾਲ ਨੇ ਦੁਲਹਣ ਬਣਨ ਤੋਂ ਪਹਿਲਾਂ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ
ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਆਪਣੀ ਲੁੱਕ, ਤਸਵੀਰਾਂ ਵਾਇਰਲ

'ਅਰਥ' ਅਤੇ 'ਫਾਇਰ' ਵਰਗੀਆਂ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਵੀ ਦੀਪਾ ਨੇ ਹੀ ਕੀਤਾ ਸੀ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਸ਼ਯਾਮ ਸੇਲਵਾਦੁਰਈ ਦੇ 1994 ਵਿਚ ਲਿਖੇ ਗਏ ਨਾਵਲ 'ਫਨੀ ਬੁਆਏ' ਦੇ ਅਧਾਰ ਤੇ ਇਹ ਫ਼ਿਲਮ ਬਣਾਈ ਗਈ ਹੈ । ਇਹ ਫਿਲਮ 70 ਅਤੇ 80 ਦੇ ਦਹਾਕੇ ਦੌਰਾਨ ਸ੍ਰੀਲੰਕਾ ਵਿਚ ਇਕ ਨੌਜਵਾਨ ਦੇ ਅਨੁਭਵਾਂ 'ਤੇ ਆਧਾਰਤ ਹੈ।

ਆਸਕਰ ਲਈ ਫ਼ਿਲਮਾਂ ਦੀ ਚੋਣ ਕਰਨ ਵਾਲੀ ਕਮੇਟੀ ਦੀ ਕਾਰਜਕਾਰੀ ਡਾਇਰੈਕਟਰ ਕ੍ਰਿਸਟਾ ਡਿਕੈਨਸਨ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਦੀਪਾ ਮਹਿਤਾ ਦੀ 'ਫਨੀ ਬੁਆਏ' ਅਕਾਦਮੀ ਦੇ ਮੈਂਬਰਾਂ ਨੂੰ ਉਸੇ ਤਰ੍ਹਾਂ ਪਸੰਦ ਆਏਗੀ ਜਿਸ ਤਰ੍ਹਾਂ 2007 ਵਿਚ ਉਨ੍ਹਾਂ ਦੀ ਫਿਲਮ 'ਵਾਟਰ' ਨੂੰ ਪਸੰਦ ਕੀਤਾ ਗਿਆ ਸੀ।

ਨਵੀਂ ਦਿੱਲੀ ਵਿਚ ਜਨਮੀ ਅਤੇ ਟੋਰਾਂਟੋ ਵਿਚ ਰਹਿਣ ਵਾਲੀ ਦੀਪਾ ਮਹਿਤਾ ਦਾ ਮੰਨਣਾ ਹੈ ਕਿ 'ਫਨੀ ਬੁਆਏ' ਵੰਡੀ ਹੋਈ ਦੁਨੀਆ ਵਿਚ ਉਮੀਦ ਪੈਦਾ ਕਰਦੀ ਹੈ। ਉਨ੍ਹਾਂ ਆਸਕਰ ਲਈ 'ਫਨੀ ਬੁਆਏ' ਨੂੰ ਨਾਮਜ਼ਦ ਕਰਨ ਲਈ ਸ਼ੁਕਰੀਆ ਅਦਾ ਕੀਤਾ।