ਫ਼ਿਲਮ '83' 'ਚ ਕਪਿਲ ਦੇਵ ਦੀ ਪਤਨੀ ਦਾ ਰੋਲ ਨਿਭਾਏਗੀ ਦੀਪਿਕਾ ਪਾਦੁਕੋਣ

By  Aaseen Khan June 12th 2019 01:16 PM -- Updated: June 12th 2019 01:17 PM

ਫ਼ਿਲਮ '83' 'ਚ ਕਪਿਲ ਦੇਵ ਦੀ ਪਤਨੀ ਦਾ ਰੋਲ ਨਿਭਾਏਗੀ ਦੀਪਿਕਾ ਪਾਦੁਕੋਣ : ਇੱਕ ਪਾਸੇ ਜਿੱਥੇ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ 'ਚ ਇੱਕ ਰੋਜ਼ਾ ਵਿਸ਼ਵ ਕੱਪ ਖੇਡ ਰਹੀ ਹੈ ਉੱਥੇ ਹੀ ਦੂਜੇ ਪਾਸੇ ਇੰਗਲੈਂਡ 'ਚ ਹੀ ਕਪਿਲ ਦੇਵ ਦੀ ਕਪਤਾਨੀ 'ਚ ਪਹਿਲੀ ਵਾਰ 1983'ਚ ਭਾਰਤ ਵੱਲੋਂ ਜਿੱਤੇ ਵਰਲਡ ਕੱਪ 'ਤੇ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਵੀ ਚੱਲ ਰਹੀ ਹੈ। '83' ਫ਼ਿਲਮ 'ਚ ਐਮੀ ਵਿਰਕ ਤੇ ਹਾਰਡੀ ਸੰਧੂ ਵਰਗੇ ਪੰਜਾਬੀ ਸਟਾਰਜ਼ ਵੀ ਨਜ਼ਰ ਆਉਣਗੇ। ਹੁਣ ਇੱਕ ਵੱਡੀ ਖ਼ਬਰ ਫ਼ਿਲਮ ਨਾਲ ਜੁੜੀ ਸਾਹਮਣੇ ਆ ਰਹੀ ਹੈ, ਉਹ ਇਹ ਹੈ ਕਿ ਦੀਪਿਕਾ ਪਾਦੁਕੋਣ ਇਸ ਫ਼ਿਲਮ 'ਚ ਰਣਵੀਰ ਸਿੰਘ ਦੀ ਪਤਨੀ ਦਾ ਹੀ ਕਿਰਦਾਰ ਨਿਭਾਉਣ ਜਾ ਰਹੇ ਹਨ।

 

View this post on Instagram

 

Good times in Glasgow! ??? #83squad @83thefilm ??? @deepikapadukone @kabirkhankk

A post shared by Ranveer Singh (@ranveersingh) on Jun 11, 2019 at 9:48pm PDT

ਜੀ ਹਾਂ ਪਿਛਲੇ ਦਿਨੀ ਰਣਵੀਰ ਸਿੰਘ ਨੇ ਦੀਪਿਕਾ ਦਾ ਫ਼ਿਲਮ ਦੇ ਸੈੱਟ 'ਤੇ ਸਵਾਗਤ ਕੀਤਾ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਕਪਿਲ ਦੇਵ ਦਾ ਕਿਰਦਾਰ ਅਦਾ ਕਰ ਰਹੇ ਰਣਵੀਰ ਸਿੰਘ ਦੀ ਅਸਲੀ ਪਤਨੀ ਹੁਣ ਫ਼ਿਲਮ 'ਚ ਵੀ ਪਤਨੀ ਦਾ ਰੋਲ ਨਿਭਾਵੇਗੀ। ਦੀਪਿਕਾ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੇ ਕਿਰਦਾਰ 'ਚ ਫ਼ਿਲਮ 'ਚ ਨਜ਼ਰ ਆਉਣਗੇ।

ਹੋਰ ਵੇਖੋ : ਜਦੋਂ ਬੱਬਲ ਰਾਏ ਨੂੰ ਪਹਿਲੀ ਵਾਰ ਮਿਲਿਆ ਸੀ ਯੁਵਰਾਜ ਸਿੰਘ ਨਾਲ ਖੇਡਣ ਦਾ ਮੌਕਾ, ਸਾਹਮਣੇ ਆਈ ਤਸਵੀਰ

 

View this post on Instagram

 

Story of my Life ? Real & Reel ! @deepikapadukone @83thefilm ???

A post shared by Ranveer Singh (@ranveersingh) on Jun 11, 2019 at 9:55pm PDT

ਦੱਸ ਦਈਏ ਇਸ ਫ਼ਿਲਮ 'ਚ ਪੰਜਾਬੀ ਸੁਪਰਸਟਾਰ ਐਮੀ ਵਿਰਕ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਰੋਲ ਅਦਾ ਕਰ ਰਹੇ ਹਨ। ਉੱਥੇ ਹੀ ਹਾਰਡੀ ਸੰਧੂ ਵੀ ਖਿਡਾਰੀ ਮਦਨ ਲਾਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।ਕਬੀਰ ਖ਼ਾਨ ਦੇ ਨਿਰਦੇਸ਼ਨ 'ਚ ਬਣ ਰਹੀ ਸਪੋਰਟਸ ਡਰਾਮਾ ਫ਼ਿਲਮ 10 ਅਪ੍ਰੈਲ,2020 'ਚ ਰਿਲੀਜ਼ ਹੋਵੇਗੀ। ਰੀਅਲ ਲਾਈਫ ਕਪਲ ਦੀ ਜੋੜੀ ਰੀਲ ਲਾਈਫ 'ਚ ਪਹਿਲਾਂ ਵੀ ਕਾਫੀ ਹਿੱਟ ਸਾਬਿਤ ਹੋਈ ਹੈ।

Related Post