ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਇਸ ਪਰਸ ਦੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ,30 ਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਹੈ ਬੈਗ

By  Shaminder November 8th 2019 03:27 PM

ਦੀਪਿਕਾ ਪਾਦੂਕੋਣ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ ।ਕਰੀਨਾ ਕਪੂਰ ਤੋਂ ਬਾਅਦ ਉਹ ਸਭ ਤੋਂ ਮਹਿੰਗੀਆਂ ਅਸੈਸਰੀਜ਼ ਇਸਤੇਮਾਲ ਕਰਨ ਵਾਲੀ ਅਦਾਕਾਰਾ ਹਨ । 2020 ਵਿੱਚ ਦੋ ਵੱਡੀਆਂ ਫਿਲਮਾਂ ਵਿੱਚ ਸਿਲਵਰ ਸਕ੍ਰੀਨ ਤੇ ਨਜ਼ਰ ਆਵੇਗੀ। ਦੀਪਿਕਾ ਫਿਲਮ ਛਪਾਕ ਅਤੇ 83ਵਿੱਚ ਲੀਡ ਰੋਲ ਨਿਭਾਵੇਗੀ।ਫਿਲਮ 83 ਵਿੱਚ ਦੀਪਿਕਾ ਅਤੇ ਰਣਵੀਰ ਦੀ ਜੋੜੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ।

ਹੋਰ ਵੇਖੋ:ਅਦਾਕਾਰਾ ਦੀਪਿਕਾ ਪਾਦੂਕੋਣ ਦਿਨ ‘ਚ ਛੇ ਵਾਰ ਖਾਂਦੀ ਹੈ ਖਾਣਾ,ਡਾਈਟ ਚਾਰਟ ਆਇਆ ਸਾਹਮਣੇ

https://www.instagram.com/p/B4jypvGHi48/

ਇਸ ਤੋਂ  ਇਲਾਵਾ ਦੀਪਿਕਾ ਆਪਣੇ ਲੁਕਸ ਦੇ ਚਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ।ਉਨ੍ਹਾਂ ਨੂੰ ਕਈ ਵਾਰ ਮੁੰਬਈ ਏਅਰਪੋਰਟ ਤੇ ਮਹਿੰਗੀ ਅਸੈਸਰੀਜ ਦੇ ਨਾਲ ਵੇਖਿਆ ਗਿਆ ਹੈ। ਵੀਰਵਾਰ ਨੂੰ ਦੀਪਿਕਾ ਪਾਦੁਕੋਣ ਨੂੰ ਲੁਈ ਵਿਤੋਂ ਦੇ ਟਰੈਵਲ ਬੈਗ ਦੇ ਨਾਲ ਸਪਾਟ ਕੀਤਾ ਗਿਆ।

deepika padukone deepika padukone

ਦੀਪਿਕਾ ਦੇ ਇਸ ਟ੍ਰੈਵਲ ਬੈਗ ਦੀ ਸਹੀ ਕੀਮਤ 1,22,860 ਰੁਪਏ ਹੈ।ਦੀਪਿਕਾ ਦੇ ਇਸ ਲੁਈ ਵਿਤੋਂ ਟ੍ਰੈਵਲ ਬੈਗ ਦੀ ਕੈਨਵਾਸ ਕੋਟਿੰਗ ਹੈ। ਇਸ ਬੈਗ ਨੂੰ ਖਰੀਦਣ ਦੇ ਲਈ 1730 ਯੂਐਸ ਡਾਲਰ ਖਰਚ ਕਰਨੇ ਹੋਣਗੇ।

Related Post