ਦੀਪਿਕਾ ਪਾਦੂਕੋਣ ਬਣਨਾ ਚਾਹੁੰਦੀ ਹੈ ਮੰਤਰੀ!ਜਾਣੋ ਕਿਹੜੇ ਮੰਤਰਾਲੇ 'ਚ ਜਾਣਾ ਚਾਹੁੰਦੀ ਹੈ ਦੀਪਿਕਾ 

By  Shaminder February 22nd 2019 03:47 PM

ਦੀਪਿਕਾ ਪਾਦੂਕੋਣ ਨੇ ਹਾਲ ਹੀ ਵਿੱਚ ਹੋਏ ਮਹਾਰਾਸ਼ਟਰੀਅਨ ਆਫ ਦਾ ਈਅਰ 'ਚ ਭਾਗ ਲਿਆ । ਇਸ ਮੌਕੇ ਜਦੋਂ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਸੀ ਕਿ ਜੇ ਉਹ ਪਾਲੀਟਿਕਸ 'ਚ ਆਉਣ ਤਾਂ ਕੀ ਕਰਨਗੇ । ਦੀਪਿਕਾ ਪਾਦੂਕੋਣ ਨੇ ਕਿਹਾ ਕਿ ਉਂਝ ਤਾਂ ਉਨ੍ਹਾਂ ਨੂੰ  ਪਾਲੀਟਿਕਸ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ,ਪਰ ਜੇ ਉਨ੍ਹਾਂ ਨੂੰ ਪਾਲੀਟਿਕਸ 'ਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਉਹ ਸਵੱਛ ਮੰਤਰਾਲੇ ਦਾ ਮੰਤਰੀ ਬਣਨਾ ਪਸੰਦ ਕਰਨਗੇ ।

ਹੋਰ ਵੇਖੋ:ਜੈਸਮੀਨ ਸੈਂਡਲਾਸ ਮਨਾ ਰਹੀ ਹੈ ਗੋਆ ‘ਚ ਛੁੱਟੀਆਂ, ਦੇਖੋ ਵੀਡਿਓ

https://www.instagram.com/p/BuG4hIpg88R/

ਉਨ੍ਹਾਂ ਕਿਹਾ ਕਿ ਸਫਾਈ ਉਨ੍ਹਾਂ ਨੂੰ ਬੇਹੱਦ ਪਸੰਦ ਹੈ । ਦੀਪਿਕਾ ਪਾਦੂਕੋਣ ਨੇ ਆਪਣੇ ਬਚਪਨ ਦਾ ਇੱਕ ਕਿੱਸਾ ਵੀ ਸਾਂਝਾ ਕੀਤਾ । ਦੀਪਿਕਾ ਮੁਤਾਬਿਕ ਹਰ ਕੋਈ ਉਨ੍ਹਾਂ ਨੂੰ ਆਪਣੇ ਕੋਲ ਰਹਿਣ ਲਈ ਬੁਲਾਉਂਦਾ ਹੁੰਦਾ ਸੀ,ਉਦੋਂ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਪ੍ਰਸਿੱਧ ਨੇ,ਪਰ ਸਭ ਮੈਨੂੰ ਘਰ ਦੀਆਂ ਅਲਮਾਰੀਆਂ ਅਤੇ ਬੈਡਰੂਮ ਸਾਫ ਕਰਨ ਲਈ ਬੁਲਾਉਂਦੇ ਸਨ ।

ਹੋਰ ਵੇਖੋ:ਇਸ ਅਦਾਕਾਰਾ ਨੂੰ ਵਿਆਹ ਕਰਵਾਉਣ ਲਈ ਛੱਡਣੀ ਪਈ ਸੀ ਫ਼ਿਲਮ ਇੰਡਸਟਰੀ,ਹੁਣ ਦਿੱਸਦੀ ਹੈ ਇਸ ਤਰ੍ਹਾਂ,ਜਾਣੋ ਪੂਰੀ ਕਹਾਣੀ

https://www.instagram.com/p/BuG9Hp1gZF1/

ਦੀਪਿਕਾ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਘਰ ਰਹਿੰਦੇ ਨੇ ਤਾਂ ਸਫਾਈ ਕਰਦੇ ਰਹਿੰਦੇ ਨੇ । ਦੱਸ ਦਈਏ ਕਿ ਦੀਪਿਕਾ ਪਾਦੂਕੋਣ ਵੀਹ ਫਰਵਰੀ ਨੂੰ ਆਯੋਜਿਤ ਕੀਤੇ ਗਏ ਅਵਾਰਡ ਫੰਕਸ਼ਨ 'ਚ ਹਿੱਸਾ ਲੈਣ ਦੌਰਾਨ ਇਹ ਗੱਲਾਂ ਕੀਤੀਆਂ ।

Related Post