ਦੇਸੀ ਕਰਿਊ ਵਾਲਿਆਂ ਨੇ ਕੁਝ ਇਸ ਤਰ੍ਹਾਂ ਚੜਾਈ ਆਪਣੀ ਗੁੱਡੀ, ਦੇਖੋ ਤਸਵੀਰਾਂ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੋੜੀ ਗੋਲਡੀ ਤੇ ਸੱਤਾ ਜਿਹੜੇ ਕਿ ਦੇਸੀ ਕਰਿਊ ਵਾਲਿਆਂ ਦੇ ਨਾਮ ਨਾਲ ਪੰਜਾਬੀ ਮਿਊਜ਼ਿਕ ਜਗਤ ‘ਚ ਵਾਹੋ ਵਾਹੀ ਖੱਟ ਚੁੱਕੇ ਹਨ। ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਬਹੁਤ ਵਧੀਆ ਸੰਗੀਤ ਦੇ ਨਾਲ ਨਿਵਾਜਿਆ ਹੈ। ਗੋਲਡੀ ਤੇ ਸੱਤਾ ਦੀ ਜੋੜੀ ਜਿਸ ਵੀ ਗੀਤ ਨੂੰ ਆਪਣਾ ਮਿਊਜ਼ਿਕ ਦਿੰਦੇ ਨੇ ਉਸ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ।
View this post on Instagram
ਹੋਰ ਵੇਖੋ: ਸਾਰਿਕਾ ਗਿੱਲ ਲੈ ਕੇ ਆ ਰਹੀ ਹੈ ਆਪਣਾ ਨਵਾਂ ਗੀਤ ‘ਸਾਕ ਮੋੜਦੀ’
ਦੇਸੀ ਕਰਿਊ ਵਾਲਿਆਂ ਨੇ ਬਸੰਤ ਪੰਚਮੀ ਕੁਝ ਇਸ ਤਰ੍ਹਾਂ ਮਨਾਈ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੋਂ ਬਸੰਤ ਪੰਚਮੀ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਦੇਖ ਸਕਦੇ ਹੋ ਕਿ ਗੋਲਡੀ ਤੇ ਸੱਤਾ ਨੇ ਆਪਣੇ ਹੱਥ ਵਿੱਚ ਵ੍ਹਾਈਟ ਰੰਗ ਦੇ ਪਤੰਗ ਫੜੇ ਹੋਏ ਹਨ ਤੇ ਇਹਨਾਂ ਪਤੰਗਾਂ ਉੱਤੇ ਉਹਨਾਂ ਦੇ ਸੁਪਰ ਹਿੱਟ ਗੀਤ ‘ਸਭ ਫੜੇ ਜਾਣਗੇ’ ਲਾਲ ਰੰਗ ਦਾ ਨਾਲ ਲਿਖਿਆ ਹੋਇਆ ਹੈ।
‘ਸਭ ਫੜੇ ਜਾਣਗੇ’ ਗੀਤ ਨੂੰ ਪਰਮੀਸ਼ ਵਰਮਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਸੀ। ਇਸ ਗੀਤ ਨੇ ਯੂ-ਟਿਊਬ ਉੱਤੇ ਕਈ ਰਿਕਾਰਡ ਬਣਾਏ ਨੇ ਤੇ ਇਹ ਗੀਤ ਲੋਕਾਂ ਨੂੰ ਬਹੁਤ ਪਸੰਦ ਆਇਆ ਹੁਣ ਤੱਕ 59 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।