ਦੇਸੀ ਕਰਿਊ ਨੇ ਪੂਰਾ ਕੀਤਾ ਸੱਤ ਸਾਲਾਂ ਦਾ ਖ਼ੂਬਸੂਰਤ ਸਫ਼ਰ, ਗੋਲਡੀ ਤੇ ਸੱਤੇ ਨੇ ਪਾਈ ਭਾਵੁਕ ਪੋਸਟ

By  Lajwinder kaur November 5th 2019 12:05 PM

ਪੰਜਾਬੀ ਗੀਤਾਂ ‘ਚ ਵੱਜਦਾ ਦੇਸੀ ਕਰਿਊ, ਜੋ ਕਿ ਆਪਣੇ ਮਿਊਜ਼ਿਕ ਉੱਤੇ ਦਰਸ਼ਕਾਂ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਦਿੰਦੇ ਹਨ। ਦੇਸੀ ਕਰਿਊ ਵਾਲਿਆਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਉੱਤੇ ਆਪਣੇ ਮਿਊਜ਼ਿਕ ਸਫ਼ਰ ਦੇ ਸੱਤ ਸਾਲ ਪੂਰੇ ਹੋਣ ‘ਤੇ ਭਾਵੁਕ ਹੁੰਦੇ ਹੋਏ ਪੋਸਟ ਪਾਈ ਹੈ ਤੇ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਤੁਹਾਡੇ ਆਪਣੇ ਦੇਸੀ ਕਰਿਊ ਨੂੰ ਸੱਤ ਸਾਲ ਪੂਰੇ ਹੋ ਗਏ ਨੇ ਤੇ ਅੱਜ 8ਵਾਂ ਸਾਲ ਸ਼ੁਰੂ ਹੋਇਆ ਹੈ...ਹੁਣ ਤੱਕ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਬਹੁਤ ਸਪੋਰਟ ਕੀਤਾ...ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ...ਲਵ ਯੂ ਤੁਹਾਨੂੰ ਸਾਰਿਆਂ ਨੂੰ’

 

View this post on Instagram

 

Ajj Tuhade Apne DESI CREW Nu 7 Saal Complete Ho Gye Aa Te Ajj 8th Year Start Hoya Aa...Hun Takk Tusi Bohat Pyar Dta Sanu Bohat Support Kiti...Tuhada Sarya Da Bohat Bohat Dhanwad ???? Love You Tuhanu Sarya Nu ❤️❤️ Celebration Day ????? Thankyou To @buntybains Vire ?? #8thyear #desicrew

A post shared by Desi Crew (@desi_crew) on Nov 4, 2019 at 8:39pm PST

ਹੋਰ ਵੇਖੋ:ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਗੀਤ ‘ਤੇਰੀ ਬੇਬੇ ਲਿਬੜੀ ਤਿਬੜੀ ਜੀ’ ਇੱਕ ਵਾਰ ਫ਼ਿਰ ਤੋਂ ਆ ਰਿਹਾ ‘ਸਤਿਕਾਰ ਬਜ਼ੁਰਗਾਂ ਦਾ 2’ ਦੇ ਨਾਲ

ਇਸ ਪੋਸਟ ਨੂੰ ਦਰਸ਼ਕਾਂ ਦੇ ਨਾਲ ਪੰਜਾਬੀ ਗਾਇਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੋਰਡਨ ਸੰਧੂ ਤੋਂ ਲੈ ਕੇ ਅੰਮ੍ਰਿਤ ਮਾਨ ਨੇ ਕਮੈਂਟ ਕਰਕੇ ਹੱਲਾਸ਼ੇਰੀ ਤੇ ਮੁਬਾਰਕਾਂ ਦਿੱਤੀਆਂ ਨੇ।

ਗੱਲ ਕਰੀਏ ਗੋਲਡੀ ਤੇ ਸੱਤਪਾਲ ਦੀ ਤਾਂ ਦੋਵਾਂ ਦੀ ਇਹ ਜੋੜੀ ਦੇਸੀ ਕਰਿਊ ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਦੇ ਚੁੱਕੇ ਹਨ । ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ,ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ ਵਰਗੇ ਕਈ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦਾ ਤੜਕਾ ਲਗਾ ਚੁੱਕੇ ਹਨ। ਇਸ ਜੋੜੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ਲਈ ਵੀ ਸੰਗੀਤ ਤਿਆਰ ਕੀਤਾ ਹੈ ਜਿਵੇਂ  ‘ਡੈਡੀ ਕੂਲ ਮੁੰਡੇ ਫੂਲ’, ‘ਮਿੱਟੀ ਨਾ ਫਰੋਲ ਜੋਗੀਆ’ ਅਤੇ ‘ਰੌਕੀ ਮੈਂਟਲ’ ਸਮੇਤ ਹੋਰ ਕਈ ਫ਼ਿਲਮਾਂ ਦਾ ਮਿਊਜ਼ਿਕ ਤਿਆਰ ਕੀਤਾ ਹੈ ।

 

View this post on Instagram

 

Kive Lgya Dosto Gaana #rangledupatte ❤️❤️

A post shared by Desi Crew (@desi_crew) on Nov 4, 2019 at 6:52am PST

ਹਾਲ ਹੀ ‘ਚ ਦੇਸੀ ਕਰਿਊ ‘ਵੌਲਿਊਮ 1’ ਨਾਂਅ ਦੀ ਐਲਬਮ ਲੈ ਕੇ ਆਏ ਨੇ ਜਿਸ ‘ਚ ਜੱਸੀ ਗਿੱਲ, ਸਿੰਗਾ, ਅੰਮ੍ਰਿਤ ਮਾਨ, ਕਰਨ ਔਜਲਾ, ਦਿਲਪ੍ਰੀਤ ਢਿੱਲੋਂ, ਹਿੰਮਤ ਸੰਧੂ ਤੇ ਗੋਲਡੀ ਦੇਸੀ ਕਰਿਊ ਦੇ ਗੀਤ ਸੁਣਨ ਨੂੰ ਮਿਲਣਗੇ।  ਇਸ ਐਲਬਮ ‘ਚੋਂ ਸਿੰਗਾ, ਜੱਸੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਗੀਤ  ਰਿਲੀਜ਼ ਹੋ ਚੁੱਕੇ ਨੇ। ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post