ਦੇਸੀ ਕਰਿਊ ਵਾਲਿਆਂ ਦਾ ਢੋਲ ਹੁਣ ਵੱਜੇਗਾ ਚੰਡੀਗੜ੍ਹ ‘ਚ

By  Lajwinder kaur February 28th 2019 03:30 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੇਸੀ ਕਰਿਊ ਵਾਲੇ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟੀਵ ਰਹਿੰਦੇ ਹਨ। ਸੱਤੇ ਤੇ ਗੋਲਡੀ ਦੀ ਇਸ ਜੋੜੀ ਨੂੰ ਦੇਸੀ ਕਰਿਊ ਦੇ ਨਾਮ ਨਾਲ ਕਾਫੀ ਪ੍ਰਸਿੱਧੀ ਖੱਟੀ ਹੈ। ਦੇਸੀ ਕਰਿਊ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸੀਵਰ ਸ਼ੇਅਰ ਕੀਤੀ ਹੈ। ਇਸ ਤਸਵੀਰ ਜੋ ਸੱਤਪਾਲ ਮੱਲੀ ਤੇ ਗੋਲਡੀ ਨਜ਼ਰ ਆ ਰਹੇ ਹਨ ਤੇ ਨਾਲ ਇਸ ਉੱਤੇ ਲਿਖਿਆ ਹੋਇਆ ਹੈ, ‘ਸਟੂਡੀਓ ਨਾਓ ਇਨ ਚੰਡੀਗੜ੍ਹ’। ਜਿਸ ਦੇ ਚੱਲਦੇ ਜਿੱਸੀ ਗਿੱਲ ਨੇ ਵੀ ਆਪਣੀ ਇੰਸਟਾਗ੍ਰਾਮ ਉੱਤੇ ਸਟੋਰੀ ਪਾ ਕੇ ਦੇਸੀ ਕਰਿਊ ਨੂੰ ਮੁਬਾਰਕਾਂ ਦਿੱਤੀਆਂ ਨੇ। ਇਸ ਖਬਰ ਤੋਂ ਫੈਨਜ਼ ਕਾਫੀ ਖੁਸ਼ ਨੇ ਤੇ ਜਿਸ ਤੋਂ ਬਾਅਦ ਸਰੋਤਿਆਂ ਨੇ ਸ਼ੁਭਕਾਮਨਾਵਾਂ ਵਾਲੇ ਮੈਸਜਾਂ ਦੀ ਝੜੀ ਲਾ ਦਿੱਤੀ ਹੈ।

 

View this post on Instagram

 

Hello Chandigarh ????

A post shared by Desi Crew (@desi_crew) on Feb 27, 2019 at 7:43pm PST

Desi Crew new music office in Chandigarh

ਹੋਰ ਵੇਖੋ:ਤਰਸੇਮ ਜੱਸੜ-ਨੀਰੂ ਬਾਜਵਾ ਦਾ ‘ਮੇਰੇ ਫਿਕਰ' ਗੀਤ ਆਇਆ ਸਰੋਤਿਆਂ ਨੂੰ ਪਸੰਦ, ਛਾਇਆ ਟਰੈਂਡਿੰਗ ‘ਚ

ਹਾਲ ਹੀ ‘ਚ ਤਰਸੇਮ ਜੱਸੜ ਤੇ ਸਿੰਮੀ ਚਾਹਲ ਦੀ ਮੂਵੀ ਰੱਬ ਦਾ ਰੇਡੀਓ -2  ਦਾ ਪ੍ਰਮੋਸ਼ਨਲ ਗੀਤ ਜੱਟਾਂ ਦੇ ਮੁੰਡੇ ਰਿਲੀਜ਼ ਹੋਇਆ ਹੈ ਜਿਸ ‘ਚ ਦੇਸੀ ਕਰਿਊ ਵਾਲਿਆਂ ਨੇ ਆਪਣਾ ਮਿਊਜ਼ਿਕ ਦਿੱਤਾ ਹੈ। ਦੇਸੀ ਕਰਿਊ ਵਾਲਿਆਂ ਨੇ ਆਪਣੇ ਮਿਊਜ਼ਿਕ ਦੇ ਨਾਲ ਕਈ ਗੀਤਾਂ ਨੂੰ ਹਿੱਟ ਬਣਾਇਆ ਹੈ। ਜੇ ਗੱਲ ਕਰੀਏ ਗੋਲਡੀ ਤਾਂ ਉਹ ਵੀ ਗੀਤ ਗਾਉਣ ਦੇ ਸ਼ੌਕ ਰੱਖਦੇ ਨੇ ਜਿਸ ਦੇ ਚੱਲਦੇ ਉਹ ‘ਦੱਸੀ ਨਾ ਮੇਰੇ ਬਾਰੇ’, ‘ਤੇਰੀ ਕਮਲੀ’, ‘ਤੇਰੀ ਯਾਦ’ ਤੇ ਕਈ ਗੀਤਾਂ ਦੇ ਨਾਲ ਮਨੋਰੰਜਨ ਕਰ ਚੁੱਕੇ ਹਨ।

Desi Crew new music office in Chandigarh

ਦੇਸੀ ਕਰਿਊ ਜਿਸ ਵੀ ਗੀਤ ਨੂੰ ਮਿਊਜ਼ਿਕ ਦਿੰਦੇ ਹਨ ਉਸ ਗੀਤ ਦਾ ਹਿੱਟ ਹੋਣਾ ਤਾਂ ਲਾਜ਼ਮੀ ਹੈ। ਦੇਸੀ ਕਰਿਊ ਵਾਲਿਆਂ ਨੇ ਕਈ ਨਾਮੀ ਗਾਇਕਾਂ ਲਈ ਮਿਊਜ਼ਿਕ ਦੇ ਚੁੱਕੇ ਹਨ ਜਿਵੇਂ ਆਕੜਾਂ, ਪੀਜ਼ਾ ਹੱਟ, ਜ਼ੈੱਡ ਸਕਿਉਰਿਟੀ, ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ, ਸਾਕ ਮੋੜ ਦੀ, ਬੇਬੇ ਦੀ ਪਸੰਦ, ਮਿਸਟਰ ਪੇਂਡੂ ਤੋਂ ਇਲਾਵਾ ਪਾਲੀਵੁੱਡ ਦੀਆਂ ਕਈ ਮੂਵੀਆਂ ਲਈ ਵੀ ਮਿਊਜ਼ਿਕ ਦੇ ਚੱਕੇ ਹਨ।

Related Post