ਦੂਰ ਮੈਂ ਦਿਖਾਵਿਆਂ ਤੋਂ ਸਿੱਧਾ ਸਾਦਾ ਜੱਟ ਨੀ –ਪੰਮੀ ਬਾਈ 

By  Shaminder October 16th 2018 07:45 AM

ਪੰਜਾਬ ਦਾ ਪੁੱਤਰ ਪੰਮੀ ਬਾਈ ਲੈ ਕੇ ਆਏ ਨੇ ਆਪਣਾ ਨਵਾਂ ਗੀਤ 'ਦੇਸੀ ਜੱਟ' । ਪੰਜਾਬ ਦੇ ਇਸ ਦੇਸੀ ਜੱਟ ਨੇ ਲੰਬੇ ਸਮੇਂ ਬਾਅਦ ਇਹ ਗੀਤ ਕੱਢਿਆ ਹੈ । ਇਸ ਗੀਤ ਦੇ ਬੋਲ ਰੋਮੀ ਬੈਂਸ ਨੇ ਲਿਖੇ ਨੇ ਜਦਕਿ ਵੀਡਿਓ ਬਣਾਇਆ ਹੈ ਪ੍ਰਵੀਨ ਕੁਮਾਰ ਨੇ ।ਪੀਟੀਸੀ ਰਿਕਾਰਡਸ ਅਤੇ ਲਾਈਵ ਫੋਕ ਸਟੂਡਿਓ ਲੈ ਕੇ ਆਏ ਨੇ ਪੰਮੀ ਬਾਈ ਦੇ ਇਸ ਗੀਤ ਨੂੰ । ਇਸ ਗੀਤ 'ਚ ਪੰਜਾਬ ਦੇ ਖੁਸ਼ਹਾਲ ਜੱਟ ਕਿਸਾਨ ਨੂੰ  ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜੱਟ ਕਿਸਾਨ ਦੇ ਘਰ ਅਤੇ ਖੇਤਾਂ 'ਚ ਖੁਸ਼ਹਾਲੀ ਹੈ ਅਤੇ ਇੱਕ ਸਿੱਧਾ ਸਾਦਾ ਜੱਟ ਹੋਣ ਕਰਕੇ ਪ੍ਰਮਾਤਮਾ ਵੀ ਉਸ ਤੋਂ ਖੁਸ਼ ਹੁੰਦਾ ਹੈ । ਕਿਉਂਕਿ ਭੋਲੇ ਭਾਅ ਤੋਂ ਉਹ ਪ੍ਰਮਾਤਮਾ ਵੀ ਖੁਸ਼ ਹੁੰਦਾ ਹੈ ।

ਹੋਰ ਵੇਖੋ : ਅੱਜ ਦਿਖੇਗਾ ਸੁਰੀਲੀ ਸਰਦਾਰਨੀ ਦਾ ਠੇਠ ਅੰਦਾਜ਼ ਸਿਰਫ਼ ਪੀਟੀਸੀ ਪੰਜਾਬੀ ‘ਤੇ

ਇਸ ਦੇ ਨਾਲ ਹੀ ਇਸ ਗੀਤ 'ਚ ਇਹ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਸਿੱਧਾ ਸਾਦਾ ਜੱਟ ਨਸ਼ੇ ਤੋਂ ਦੂਰ ਰਹਿੰਦਾ ਹੈ ਅਤੇ ਫੋਕੇ ਦਿਖਾਵੇ ਤੋਂ ਦੂਰ ਰਹਿੰਦਾ ਹੈ । ਜਿਸ ਕਾਰਨ ਕਰਜ਼ੇ ਦੀ ਮਾਰ ਜਾਂ ਫਿਰ ਹੋਰ ਕੋਈ ਸਮੱਸਿਆ ਦਾ ਸਾਹਮਣਾ ਉਸ ਨੂੰ ਨਹੀਂ ਕਰਨਾ ਪੈ ਰਿਹਾ ਅਤੇ ਉਸ ਦੀ ਖੁਸ਼ਹਾਲੀ ਦਾ ਕਾਰਨ ਵੀ ਇਹੀ ਹੈ । ਇਸ ਗੀਤ 'ਚ ਪੰਮੀ ਬਾਈ ਨੇ ਪੰਜਾਬ ਦੀ ਅਜੋਕੀ ਸਥਿਤੀ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਫੋਕੀ ਸ਼ਾਨ ਵਿਖਾਉਣ ਲਈ ਕਿਸਾਨ ਅਕਸਰ ਬੈਂਕਾਂ ਤੋਂ ਕਰਜ਼ਾ ਲੈ ਲੈਂਦੇ ਨੇ ਅਤੇ ਵਿਆਹਾਂ 'ਚ ਖੁੱਲਾ ਖਰਚਾ ਕਰਕੇ ਫੋਕੇ ਵਿਖਾਵੇ ਕਰਦੇ ਨੇ ।

ਜਿਸ ਕਾਰਨ ਉਹ ਅਕਸਰ ਉਹ ਅਕਸਰ ਕਰਜ਼ਦਾਰ ਹੋ ਜਾਂਦੇ ਨੇ ਅਤੇ ਇਹ ਕਰਜ਼ਾ ਉਨ੍ਹਾਂ ਦੀ ਚਿੰਤਾ ਦਾ ਕਾਰਨ ਬਣ ਜਾਂਦਾ ਹੈ । ਪਰ ਇਸ ਗੀਤ ਦਾ ਕਿਸਾਨ ਇੱਕ ਖੁਸ਼ਹਾਲ ਕਿਸਾਨ ਹੈ ਕਿਉਂਕਿ ਉਹ ਨਾਂ ਤਾਂ ਫੋਕੇ ਦਿਖਾਵੇ 'ਚ ਪੈਂਦਾ ਹੈ ਅਤੇ ਨਾਂ ਹੀ ਉਸ 'ਚ ਸ਼ਰਾਬ ਜਾਂ ਹੋਰ ਤਰ੍ਹਾਂ ਦੇ ਨਸ਼ੇ ਪੱਤੇ ਦਾ ਆਦੀ ਹੈ । ਪੰਜਾਬ ਦੇ ਕਿਸਾਨਾਂ ਨੂੰ ਬੜਾ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਇਸ ਗੀਤ 'ਚ ਕੀਤੀ ਗਈ ਹੈ ।

Related Post