ਜ਼ਾਰਾ ਗਿੱਲ ਤੇ ਹਰਸਿਮਰਨ ਦਾ ਗਾਣਾ ‘ਡਿਜ਼ਾਈਨਰ ਸੂਟ’ ਸਰੋਤਿਆਂ ਨੂੰ ਆ ਰਿਹਾ ਖੂਬ ਪਸੰਦ

By  Rupinder Kaler December 16th 2019 11:13 AM

ਜ਼ਾਰਾ ਗਿੱਲ ਤੇ ਹਰਸਿਮਰਨ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਡਿਜ਼ਾਈਨਰ ਸੂਟ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ । ਜ਼ਾਰਾ ਗਿੱਲ ਦੇ ਪ੍ਰਸ਼ੰਸਕਾਂ ਵੱਲੋਂ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਵਿੱਚ ਜ਼ਾਰਾ ਤੇ ਹਰਸਿਮਰਨ ਦੀ ਜੋੜੀ ਤਾਂ ਕਮਾਲ ਦਿਖਾ ਹੀ ਰਹੀ ਹੈ ਉੱਥੇ ਸੋਨੀ ਕਰਿਊ ਦੀ ਫੀਚਰਿੰਗ ਇਸ ਗਾਣੇ ਨੂੰ ਹੋਰ ਵੀ ਚਾਰ ਚੰਨ ਲਗਾ ਰਹੀ ਹੈ ।

https://www.instagram.com/p/B5elx1Alr2u/

ਗਾਣੇ ਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜੱਗੀ ਜਾਗੋਵਾਲ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Mr Wow ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ Shubh Karman ਨੇ ਤਿਆਰ ਕੀਤੀ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਾਰਾ ਗਿੱਲ ਦਾ ਧਾਰਮਿਕ ਗੀਤ ਸੱਜਦਾ ਰਿਲੀਜ਼ ਹੋਇਆ ਸੀ ।ਇਸ ਗਾਣੇ ਨੂੰ ਵੀ ਸਰੋਤਿਆਂ ਦਾ ਕਾਫੀ ਪਿਆਰ ਮਿਲਿਆ ਸੀ ।

Related Post