ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ ਪਰੇਸ਼ ਰਾਵਲ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

By  Rupinder Kaler March 27th 2021 03:03 PM

ਕੋਰੋਨਾ ਵਾਇਰਸ ਨੇ ਪਰੇਸ਼ ਰਾਵਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਕਰ ਕੇ ਦਿੱਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਬੀਤੇ ਦਿਨੀਂ ਕੋਰੋਨਾ ਵੈਕਸੀਨ ਲਗਵਾਈ ਸੀ ਤੇ ਇਸ ਦੀ ਤਸਵੀਰ ਵੀ ਟਵੀਟ ਕੀਤੀ ਸੀ।

ਹੋਰ ਪੜ੍ਹੋ :

ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ, ਵੀਡੀਓ ਕੀਤੀ ਸਾਂਝੀ

65 ਸਾਲਾ ਅਦਾਕਾਰ ਪਰੇਸ਼ ਰਾਵਲ ਨੇ 9 ਮਾਰਚ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲਈ ਸੀ । ਅਦਾਕਾਰ ਦੇ ਕੋਵਿਡ ਪਾਜ਼ੇਟਿਵ ਹੋਣ ਦੀ ਖ਼ਬਰ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬਲਕਿ ਉਨ੍ਹਾਂ ਦੇ ਦੋਸਤਾਂ ਤੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।

ਪਰੇਸ਼ ਰਾਵਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕ ਆਪਣਾ ਕੋਰੋਨਾ ਟੈਸਟ ਕਰਵਾ ਲੈਣ। ਉਨ੍ਹਾਂ ਲਿਖਿਆ, ਬਦਕਿਸਮਤੀ ਨਾਲ ਮੈਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਇਆ ਹਾਂ। ਬੀਤੇ 10 ਦਿਨਾਂ ਵਿਚ ਮੇਰੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਕਰਦਾ ਹਾਂ।'

Related Post