ਮਰਹੂਮ ਅਦਾਕਾਰ ਦੇਵ ਅਨੰਦ ਦੀ ਅੱਜ ਹੈ ਬਰਸੀ, ਪੰਜਾਬ ਦੇ ਜੰਮਪਲ ਦੇਵ ਅਨੰਦ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ

By  Shaminder December 3rd 2022 04:56 PM

ਮਰਹੂਮ ਅਦਾਕਾਰ ਦੇਵ ਅਨੰਦ (Dev Anand) ਦੀ ਅੱਜ ਬਰਸੀ ਹੈ । ਅੱਜ ਉਨ੍ਹਾਂ ਦੀ ਬਰਸੀ ਮੌਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । 60 ਦੇ ਦਹਾਕੇ ਵਿੱਚ ਫ਼ਿਲਮ ਇੰਡਸਟਰੀ ਵਿੱਚ ਦੇਵ ਆਨੰਦ ਦਾ ਸਿੱਕਾ ਚੱਲਦਾ ਸੀ । ਫ਼ਿਲਮਾਂ ਵਿੱਚੋਂ ਜਦੋਂ ਸਟਾਈਲ, ਰੋਮਾਂਸ ਦੀ ਗੱਲ ਹੁੰਦੀ ਸੀ ਤਾਂ ਦੇਵ ਆਨੰਦ ਦਾ ਨਾਂਅ ਸਭ ਤੋਂ ਪਹਿਲਾਂ ਲਿਆ ਜਾਂਦਾ ਸੀ । ਦੇਵ ਆਨੰਦ ਦਾ ਜਨਮ 26 ਸਤੰਬਰ 1923 ਨੂੰ ਹੋਇਆ ਸੀ । ਉਹਨਾਂ ਦਾ ਅਸਲੀ ਨਾਂਅ ਧਰਮਦੇਵ ਪਿਸ਼ੋਰੀਮਲ ਆਨੰਦ ਸੀ, ਪਰ ਉਹਨਾਂ ਨੂੰ ਬਾਲੀਵੁੱਡ ਵਿੱਚ ਦੇਵ ਆਨੰਦ ਦੇ ਤੌਰ ਤੇ ਹੀ ਜਾਣਿਆ ਜਾਂਦਾ ਹੈ ।

Dev Anand Image Source : Google

ਹੋਰ ਪੜ੍ਹੋ : ਟੀਵੀ ਅਦਾਕਾਰ ਅਪੂਰਵ ਅਗਨੀਹੋਤਰੀ ਦੇ ਘਰ 18 ਸਾਲ ਬਾਅਦ ਗੂੰਜੀ ਕਿਲਕਾਰੀ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਉਹਨਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ।ਦੇਵ ਦੇ ਘਰ ਵਾਲੇ ਉਹਨਾਂ ਨੂੰ ਚੀਰੂ ਕਹਿ ਕੇ ਬੁਲਾਉਂਦੇ ਸਨ ।ਦੇਵ ਆਨੰਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ  ਅਕਾਊਂਟੈਟ ਦੇ ਤੌਰ ਤੇ ਕੀਤੀ ਸੀ । ਉਹਨਾਂ ਦੀ ਪਹਿਲੀ ਫ਼ਿਲਮ ਹਮ ਏਕ ਹੈ  ਸੀ ।

Dev Anand , Image Source : Google

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਸੁਣਨਾ ਚਾਹੁੰਦੀ ਸੀ ਆਪਣੀ ਤਾਰੀਫ, ਪਰ ਡਾਇਰੈਕਟਰ ਨੇ ਇੰਝ ਕੀਤੀ ਮਿੱਟੀ ਪਲੀਤ, ਵੇਖੋ ਮਜ਼ੇਦਾਰ ਵੀਡੀਓ

ਉਹਨਾਂ ਨੇ ਹੀ ਗੁਰੂ ਦੱਤ ਨੂੰ ਫ਼ਿਲਮਾਂ ਵਿੱਚ ਪਹਿਲਾ ਬਰੇਕ ਦਿੱਤਾ ਸੀ । ਦੇਵ ਆਨੰਦ ਦਾ ਪਹਿਲਾ ਪਿਆਰ ਸੁਰੈਯਾ ਸੀ । ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਸੁਰੈਯਾ ਪਾਣੀ ਵਿੱਚ ਡੁੱਬ ਰਹੀ ਸੀ ਦੇਵ ਆਨੰਦ ਨੇ ਆਪਣੀ ਜਾਨ ਤੇ ਖੇਡ ਕੇ ਉਹਨਾਂ ਨੂੰ ਬਚਾਇਆ ਸੀ ਇੱਥੋਂ ਹੀ ਉਹਨਾਂ ਦੇ ਪ੍ਰੇਮ ਕਹਾਣੀ ਸ਼ੁਰੂ ਹੋਈ।

Dev Anand,,

Image source : googleਫ਼ਿਲਮ ਦੇ ਸੈੱਟ ਤੇ ਦੇਵ ਸਾਹਿਬ ਨੇ ਸੁਰੈਯਾ ਨੂੰ ਹੀਰਿਆਂ ਦੀ ਅੰਗੂਠੀ ਪਹਿਨਾ ਕੇ ਵਿਆਹ ਲਈ ਪਰਪੋਜ਼ ਕੀਤਾ ਸੀ ਪਰ ਸੁਰੈਯਾ ਦੀ ਨਾਨੀ ਨੂੰ ਇਹ ਰਿਸ਼ਤਾ ਮਨਜ਼ੂਰ ਨਹੀ ਸੀ ਕਿਉਂਕਿ ਦੇਵ ਹਿੰਦੂ ਸੀ ਤੇ ਸੁਰੈੂਯਾ ਮੁਸਲਿਮ।ਫ਼ਿਲਮ ਟੈਕਸੀ ਡਰਾਈਵਰ ਦੀ ਸ਼ੂਟਿੰਗ ਦੌਰਾਨ ਦੇਵ ਸਾਹਿਬ ਆਪਣੀ ਨਵੀਂ ਹੀਰੋਇਨ ਕਲਪਨਾ ਕਾਰਤਿਕ ਦੇ ਪਿਆਰ ਵਿੱਚ ਪੈ ਗਏ ਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਲੰਚ ਬਰੇਕ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਸੀ ।

 

Related Post