'ਕਾਕਾ ਜੀ' ਦਾ ਕੋਟ ਪੈਂਟ ਆਖਿਰ ਕਿਸ ਨਾਲ ਜੱਚਦਾ ਹੈ , ਦੇਖੋ ਵੀਡੀਓ

By  Aaseen Khan January 11th 2019 05:55 PM -- Updated: January 11th 2019 07:23 PM

ਕਾਕਾ ਜੀ ਦਾ ਕੋਟ ਪੈਂਟ ਆਖਿਰ ਕਿਸ ਨਾਲ ਜੱਚਦਾ ਹੈ , ਦੇਖੋ ਵੀਡੀਓ : ਦੇਵ ਖਰੌੜ ਅਤੇ ਆਰੂਸ਼ੀ ਸ਼ਰਮਾ ਸਟਾਰਰ ਫਿਲਮ 'ਕਾਕਾ ਜੀ' ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਚੁੱਕਿਆ ਇਹ। ਗਾਣੇ ਦਾ ਨਾਮ ਹੈ 'ਕੋਟ ਪੈਂਟ' ।ਗਾਣੇ ਨੂੰ ਆਵਾਜ਼ ਦਿੱਤੀ ਹੈ ਮਸ਼ਹੂਰ ਗਾਇਕ ਹਰਮਨ ਗਿੱਲ ਹੋਰਾਂ ਨੇ ਅਤੇ ਗਾਣੇ ਦੇ ਸ਼ਾਨਦਾਰ ਬੋਲ ਲਿਖੇ ਨੇ ਅਮਰ ਕਵੀ ਹੋਰਾਂ ਨੇ। ਗੀਤ ਕੋਟ ਪੈਂਟ ਦਾ ਮਿਊਜ਼ਿਕ ਦਿੱਤਾ ਹੈ ਇਕਵਿੰਦਰ ਸਿੰਘ ਨੇ। ਇਸ ਤੋਂ ਪਹਿਲਾਂ ਇਸ ਫਿਲਮ ਦੇ 4 ਗੀਤ ਰਿਲੀਜ਼ ਹੋ ਚੁੱਕੇ ਹਨ , ਜਿੰਨ੍ਹਾਂ ਨੂੰ ਗੁਰਨਾਮ ਭੁੱਲਰ , ਰਾਜਵੀਰ ਜਵੰਦਾ , ਪ੍ਰਭ ਗਿੱਲ ਅਤੇ ਹਿੰਮਤ ਸੰਧੂ ਵਰਗੇ ਵੱਡੇ ਗਾਇਕ ਆਪਣੀਆਂ ਆਵਾਜ਼ ਨਾਲ ਨਵਾਜ਼ ਚੁੱਕੇ ਹਨ।

https://www.youtube.com/watch?v=lSGt0S2DVAE

ਫਿਲਮ ਕਾਕਾ ਜੀ ਦੀ ਗੱਲ ਕਰੀਏ ਤਾਂ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਨੇ ਅਤੇ ਰਾਜੇਸ਼ ਕੁਮਾਰ ਨੇ ।ਜਦਕਿ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਨੇ ।ਫਿਲਮ ‘ਚ ਦੇਵ ਖਰੋੜ ਤੋਂ ਇਲਾਵਾ ਅਰੁਸ਼ੀ ਸ਼ਰਮਾ ,ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ।

https://www.instagram.com/p/BsfcUR_gZbx/

ਹੋਰ ਵੇਖੋ : ਸ਼ਾਹਰੁਖ ਦੀ ‘ਜ਼ੀਰੋ’ ‘ਚ ‘ਹੀਰ ਬਦਨਾਮ’ , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ

ਇਸ ਫਿਲਮ ‘ਚ ਰੋਮਾਂਟਿਕ ਐਕਸ਼ਨ ਡਰਾਮਾ ਸਭ ਕੁਝ ਦੇਖਣ ਨੂੰ ਮਿਲੇਗਾ। ਕਾਕਾ ਜੀ ਫਿਲਮ 18 ਜਨਵਰੀ ਨੂੰ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਸਾਰੇ ਗਾਣੇ ਹੁਣ ਤੱਕ ਸੁਪਰ ਹਿੱਟ ਰਹੇ ਹਨ। ਹਰਮਨ ਗਿੱਲ ਵੱਲੋਂ ਗਏ ਇਸ 'ਕੋਟ ਪੈਂਟ' ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਡਾਕੂਆਂ ਦਾ ਮੁੰਡਾ ਅਤੇ ਰੁਪਿੰਦਰ ਗਾਂਧੀ ਫ਼ਿਲਮਾਂ ਦੀ ਸੁਪਰ ਹਿੱਟ ਬਲਾਕਬਸਟਰ ਸੀਰੀਜ਼ ਦੇਣ ਤੋਂ ਬਾਅਦ ਦੇਖਣਾ ਹੋਵੇਗਾ ਕਾਕਾ ਜੀ ਸਰੋਤਿਆਂ ਦਾ ਦਿਲ ਜਿੱਤ ਸਕਣਗੇ ਜਾਂ ਨਹੀਂ।

Related Post