ਮੈਂ ਕੋਈ ਸਿੰਗਰ ਨਹੀਂ,ਥੀਏਟਰ ਆਰਟਿਸਟ ਹਾਂ,ਹਮੇਸ਼ਾ ਕੁਝ ਵੱਖਰਾ ਕੀਤਾ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਹੈ - ਦੇਵ ਖਰੌੜ

By  Aaseen Khan May 1st 2019 01:41 PM

ਮੈਂ ਕੋਈ ਸਿੰਗਰ ਨਹੀਂ,ਥੀਏਟਰ ਆਰਟਿਸਟ ਹਾਂ,ਹਮੇਸ਼ਾ ਕੁਝ ਵੱਖਰਾ ਕੀਤਾ ਜਿਸ ਨੂੰ ਲੋਕਾਂ ਨੇ ਪਸੰਦ ਕੀਤਾ ਹੈ - ਦੇਵ ਖਰੌੜ : ਦੇਵ ਖਰੌੜ ਜਿਹੜੇ ਡਾਕੂਆਂ ਦਾ ਮੁੰਡਾ, ਅਤੇ ਰੁਪਿੰਦਰ ਗਾਂਧੀ ਵਰਗੀਆਂ ਵੱਖਰੀਆਂ ਅਤੇ ਸੁਪਰਹਿੱਟ ਫ਼ਿਲਮਾਂ ਦੇਣ ਤੋਂ ਬਾਅਦ 3 ਮਈ ਨੂੰ ਬਲੈਕੀਆ ਬਣ ਸਿਨੇਮਾ 'ਤੇ ਮੁੜ ਆਪਣਾ ਜਲਵਾ ਬਿਖੇਰਨ ਵਾਲੇ ਹਨ। ਫ਼ਿਲਮ ਦੇ ਨਾਇਕ ਦੇਵ ਖਰੌੜ ਤੇ ਨਾਇਕਾ ਇਹਾਨਾ ਢਿੱਲੋਂ ਪੀਟੀਸੀ ਪੰਜਾਬੀ ਦੇ ਟਾਕ ਸ਼ੋਅ ਪੀਟੀਸੀ ਸ਼ੋਅ ਕੇਸ 'ਚ ਪਹੁੰਚੇ ਹਨ ਜਿੱਥੇ ਦੇਵ ਖਰੌੜ ਅਤੇ ਇਹਾਨਾ ਢਿੱਲੋਂ ਨੇ ਫ਼ਿਲਮ ਬਲੈਕੀਆ ਬਾਰੇ ਅਤੇ ਸਿਨੇਮਾ ਬਾਰੇ ਕਾਫ਼ੀ ਗੱਲਾਂ ਕੀਤੀਆਂ ਹਨ।

 

View this post on Instagram

 

Kis kis nu wait ha ji pher BLACKIA di..

A post shared by Dev Kharoud (@dev_kharoud) on Apr 22, 2019 at 6:42am PDT

ਦੇਵ ਖਰੌੜ ਦਾ ਕਹਿਣਾ ਹੈ ਕਿ ਉਹਨਾਂ ਦੇ ਚਾਹੁਣ ਵਾਲੇ ਹੁਣ ਉਹਨਾਂ ਨੂੰ ਅਜਿਹੇ ਅੰਦਾਜ਼ 'ਚ ਪਸੰਦ ਕਰਦੇ ਹਨ ਅਤੇ ਉਹ ਹਰ ਵਾਰ ਵੱਖਰਾ ਸਿਨੇਮਾ ਦਰਸ਼ਕਾਂ ਅੱਗੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੈ ਜਿਸ ਨਾਲ ਕੋਈ ਨਾ ਕੋਈ ਸੰਦੇਸ਼ ਵੀ ਜ਼ਰੂਰ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਭੇਡ ਚਾਲ ਤੋਂ ਹਮੇਸ਼ਾ ਦੂਰ ਰਹਿੰਦੇ ਹਨ ਭਾਵ ਜੇਕਰ ਸਿਨੇਮਾ 'ਤੇ ਕਾਮੇਡੀ ਫ਼ਿਲਮਾਂ ਜਾਂ ਵਿਆਹ ਸ਼ਾਦੀਆਂ ਵਾਲੀਆਂ ਫ਼ਿਲਮਾਂ ਚੰਗਾ ਬਿਜ਼ਨਸ ਕਰ ਰਹੀਆਂ ਹਨ ਤਾਂ ਉਹ ਉਸ ਤੋਂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਹਨ।

ਹੋਰ ਵੇਖੋ : ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ, ਨਾਢੂ ਖਾਂ ਤੇ ਦਿਲ ਦੀਆਂ ਗੱਲਾਂ 'ਚ ਵਾਮੀਕਾ ਦਾ ਕੀ ਚੱਲੇਗਾ ਜਾਦੂ

ਉਹਨਾਂ ਦੇ ਇਸ ਵੱਖਰੇ ਪਣ ਦੇ ਕਾਰਨ ਹੀ ਉਹਨਾਂ ਦੇ ਪ੍ਰਸੰਸ਼ਕਾਂ ਵੱਲੋਂ ਦੇਵ ਖਰੌੜ ਅਤੇ ਉਹਨਾਂ ਦੀਆਂ ਫ਼ਿਲਮਾਂ ਨੂੰ ਕਾਫ਼ੀ ਪਿਆਰ ਦਿੱਤਾ ਜਾਂਦਾ ਹੈ। ਇਸ ਗੱਲ ਬਾਤ ਦੌਰਾਨ ਫ਼ਿਲਮ ਦੇ ਡਾਇਰੈਕਟਰ ਸੁਖਮਿੰਦਰ ਧੰਜਲ ਅਤੇ ਐਕਟਰੈੱਸ ਇਹਾਨਾ ਢਿੱਲੋਂ ਨੇ ਵੀ ਬਹੁਤ ਗੱਲਾਂ ਕੀਤੀਆਂ ਹਨ। ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ। ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ

Related Post