ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ, ਨਾਢੂ ਖਾਂ ਤੇ ਦਿਲ ਦੀਆਂ ਗੱਲਾਂ 'ਚ ਵਾਮੀਕਾ ਦਾ ਕੀ ਚੱਲੇਗਾ ਜਾਦੂ

Written by  Aaseen Khan   |  April 01st 2019 12:47 PM  |  Updated: April 01st 2019 12:50 PM

ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ, ਨਾਢੂ ਖਾਂ ਤੇ ਦਿਲ ਦੀਆਂ ਗੱਲਾਂ 'ਚ ਵਾਮੀਕਾ ਦਾ ਕੀ ਚੱਲੇਗਾ ਜਾਦੂ

ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ : ਵਾਮੀਕਾ ਗੱਬੀ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਤੋਂ ਲੈ ਕੇ ਸਾਊਥ ਦੇ ਸਿਨੇਮਾ 'ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਵਾਮੀਕਾ ਗੱਬੀ ਇਸ ਵਾਰ ਪੰਜਾਬੀ ਸਿਨੇਮਾ 'ਤੇ ਛਾਉਣ ਵਾਲੀ ਹੈ ਕਿਉਂਕਿ ਉਹਨਾਂ ਦੀਆਂ ਬੈਕ ਟੂ ਬੈਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਜੀ ਹਾਂ 26 ਅਪ੍ਰੈਲ ਨੂੰ ਹਰੀਸ਼ ਵਰਮਾ ਨਾਲ ਉਹਨਾਂ ਦੀ ਫਿਲਮ ਨਾਢੂ ਖਾਂ ਅਤੇ ਇਸ ਤੋਂ ਅਗਲੇ ਹੀ ਹਫਤੇ ਹੀ 3 ਮਈ ਨੂੰ ਪਰਮੀਸ਼ ਵਰਮਾ ਨਾਲ ਉਹਨਾਂ ਦਾ ਰੋਮੈਂਸ ਦੇਖਣ ਨੂੰ ਮਿਲਣ ਵਾਲਾ ਹੈ।

ਦੋਨੋ ਫ਼ਿਲਮਾਂ ਦਾ ਜੌਨਰ ਵੀ ਬਿਲਕੁਲ ਅਲੱਗ ਹੈ। ਫਿਲਮ ਨਾਢੂ ਖਾਂ ਇੱਕ ਪੀਰੀਅਡ ਡਰਾਮਾ ਹੋਣ ਵਾਲੀ ਹੈ ਜਦੋਂ ਕਿ ਪਰਮੀਸ਼ ਵਰਮਾ ਨਾਲ ਵਾਮੀਕਾ ਦੀ ਅੱਜ ਦੇ ਪਿਆਰ ਦੀਆਂ ਅਤੇ ਦਿਲ ਦੀਆਂ ਗੱਲਾਂ ਕਰਦੇ ਨਜ਼ਰ ਆਉਣਗੇ।

ਨਾਢੂ ਖਾਂ ਫ਼ਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਬੱਬਲ ਨੇ ਲਿਖੀ ਹੈ। ਮੂਵੀ ਨੂੰ ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ 26 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਮੂਵੀ ਨੂੰ ਇਮਰਾਨ ਸ਼ੇਖ ਵੱਲੋਂ ਡਾਇਰੈਕਟ ਕੀਤਾ ਗਿਆ ਹੈ।

ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ

ਉੱਥੇ ਹੀ ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਯੇ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ।ਇਹ ਫਿਲਮ 3 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਦੋਨਾਂ ਫ਼ਿਲਮਾਂ ਦੇ ਗਾਣੇ ਵੀ ਇੱਕ ਤੋਂ ਬਾਅਦ ਇੱਕ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਦੋਨਾਂ ਨੂੰ ਹੀ ਕਾਫੀ ਪਿਆਰ ਮਿਲਿਆ ਹੈ। ਦੇਖਣਾ ਹੋਵੇਗਾ ਵਾਮੀਕਾ ਗੱਬੀ ਦੀ ਜੋੜੀ ਪਰਮੀਸ਼ ਜਾਂ ਹਰੀਸ਼ ਚੋਂ ਦਰਸ਼ਕ ਕਿਸ ਨਾਲ ਵੱਧ ਪਸੰਦ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network