ਦੇਵ ਖਰੌੜ ਇੱਕ ਵਾਰ ਫਿਰ ਪਰਦੇ ‘ਤੇ ਦਰਸ਼ਕਾਂ ਨੂੰ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਣਗੇ, ਰਿਲੀਜ਼ ਹੋਈ ਫ਼ਿਲਮ ਬਲੈਕੀਆ

By  Lajwinder kaur May 3rd 2019 10:27 AM

ਪੰਜਾਬੀ ਫ਼ਿਲਮ ਬਲੈਕੀਆ ਜੋ ਕਿ 3 ਮਈ ਯਾਨੀ ਕਿ ਅੱਜ ਰਿਲੀਜ਼ ਹੋ ਚੁੱਕੀ ਹੈ। ਪ੍ਰਸ਼ੰਸ਼ਕਾਂ ਵੱਲੋਂ ਇਸ ਫ਼ਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਇਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆ ਨੇ ਤੇ ਫ਼ਿਲਮ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੀ ਹੈ।

View this post on Instagram

 

Sone de karobaar ch lohe de jigre chahide ne...ghaint dilouge..aa reha BLACKIA kl nu cinema ch????

A post shared by Dev Kharoud (@dev_kharoud) on May 1, 2019 at 7:45pm PDT

ਹੋਰ ਵੇਖੋ :ਫ਼ਿਲਮ ‘ਲੁਕਣ ਮੀਚੀ’ ਦੇ ਗੀਤ ‘ਚੂਰੀਆਂ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

ਦੇਵ ਖਰੌੜ ਜਿਹੜੇ ਪੰਜਾਬੀ ਇੰਡਸਟਰੀ ਦੇ ਹੰਢੇ ਹੋਏ ਅਦਾਕਾਰ ਹਨ ਕਿਉਂਕਿ ਉਹ ਥੀਏਟਰ ਆਰਟਿਸਟ ਨੇ। ਉਹ ਹਰ ਵਾਰ ਆਪਣੀ ਅਦਾਕਾਰੀ ਦੇ ਨਾਲ ਕੁੱਝ ਵੱਖਰਾ ਹੀ ਲੈ ਕੇ ਆਉਂਦੇ ਨੇ ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਇਸ ਵਾਰ ਉਹ ਬਲੈਕੀਆ ਦਾ ਕਿਰਦਾਰ ਨਿਭਾਉਂਦੇ ਹੋਏ ਦਰਸ਼ਕਾਂ ਨੂੰ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਣਗੇ। ਇਸ ਤੋਂ ਪਹਿਲਾਂ ਦੇਵ ਖਰੌੜ ਡਾਕੂਆਂ ਦਾ ਮੁੰਡਾ, ਸਾਡਾ ਹੱਕ ਤੇ ਰੁਪਿੰਦਰ ਗਾਂਧੀ ਵਰਗੀਆਂ ਕਈ ਸੁਪਰ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਦਰਸ਼ਕਾਂ ਦਾ ਦੇਵ ਖਰੌੜ ਦੀ ਬਲੈਕੀਆ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

View this post on Instagram

 

#Blackia is releasing tomorrow ! Have you booked your seats or not ? http://bit.ly/BookBlackiaTickets Book now and get the huge Cinematic experience #Blackia #incinemasnow #hardhitter #blockbuster

A post shared by PTC Motion Pictures (@ptcmotionpictures) on May 2, 2019 at 3:33am PDT

ਦੇਵ ਖਰੌੜ ਤੇ ਇਹਾਨਾ ਢਿੱਲੋਂ ਦੀ ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਫ਼ਿਲਮ ‘ਚ ਅਸ਼ੀਸ਼ ਦੁੱਗਲ, ਜੰਗ ਬਹਾਦਰ ਸਿੰਘ, ਅਰਸ਼ ਹੁੰਦਲ ਆਦਿ ਨਜ਼ਰ ਆਉਣਗੇ। ਇਸ ਫ਼ਿਲਮ ਦੇ ਰਾਹੀਂ ਕਾਫੀ ਲੰਮੇ ਅਰਸੇ ਤੋਂ ਬਾਅਦ ਦਮਦਾਰ ਪੰਜਾਬੀ ਡਾਇਲਾਗਸ ਸੁਣਨ ਨੂੰ ਮਿਲਣਗੇ।

Related Post