ਪਹਿਲੀ ਵਾਰ IPL ਮੈਚ ਦੇਖਣ ਪਹੁੰਚੀ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ, ਅਨੁਸ਼ਕਾ ਸ਼ਰਮਾ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

By  Lajwinder kaur October 18th 2020 06:06 PM

ਕ੍ਰਿਕੇਟ ਖਿਡਾਰੀ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼ਰੀ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਏਨੀਂ ਦਿਨੀਂ ਆਈ.ਪੀ.ਐੱਲ ਮੈਚ ਦੇਖਣ ਲਈ ਦੁਬਈ ਪਹੁੰਚੀ ਹੋਈ ਹੈ ।ipl match ਹੋਰ ਪੜ੍ਹੋ :ਖੇਤਾਂ ‘ਚ ਬੈਠੇ ਨਜ਼ਰ ਆਏ ਕਰੀਨਾ ਕਪੂਰ ਖ਼ਾਨ ਤੇ ਆਮਿਰ ਖ਼ਾਨ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਇਹ ਤਸਵੀਰ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੈਚ ਦੇਖਦਿਆਂ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- "ਖੁਸ਼ ਲੋਕ, ਆਪਣੇ ਪਹਿਲੇ ਮੈਚ ਤੋਂ ਕੁਝ ਖੁਸ਼ੀ ਦੇ ਪਲਾਂ ਨੂੰ ਸ਼ੇਅਰ ਕਰ ਰਹੀ ਹਾਂ..ਟੀਮ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ " ।

inside image of dhanashree from dubai ipl

ਇਨ੍ਹਾਂ ਤਸਵੀਰਾਂ ‘ਚ ਧਨਾਸ਼ਰੀ ਵਰਮਾ ਬਾਲੀਵੁੱਡ ਐਕਟਰੈੱਸ ਅਨੁਸ਼ਕਾ ਸ਼ਰਮਾ ਦੇ ਨਾਲ ਦਿਖਾਈ ਦੇ ਰਹੀ ਹੈ । ਫੋਟੋ ‘ਚ ਅਨੁਸ਼ਕਾ ਸ਼ਰਮਾ ਆਪਣਾ ਬੇਬੀ ਬੰਪ ਸ਼ੋਅ ਕਰਦੀ ਹੋਈ ਨਜ਼ਰ ਆ ਰਹੀ ਹੈ ।

yuvendre and dhanashree

ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ । ਸੱਤ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ । ਯੁਜਵੇਂਦਰ ਚਾਹਲ ਨੇ ਹਾਰਟ ਵਾਲਾ ਇਮੋਜ਼ੀ ਕਮੈਂਟਸ ਬਾਕਸ ‘ਚ ਪੋਸਟ ਕੀਤਾ ਹੈ ।

View this post on Instagram

 

Happy people ? Sharing some happy moments from my first match Congratulations to the team @royalchallengersbangalore ??❤️

A post shared by Dhanashree Verma (@dhanashree9) on Oct 17, 2020 at 7:53am PDT

Related Post