ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਨੂੰ ਦੇਖ ਧਰਮਿੰਦਰ ਦੇ ਅੰਦਰਲਾ ਪੰਜਾਬੀ ਆਇਆ ਬਾਹਰ, ਕਹੀਆਂ ਭਾਵੁਕ ਗੱਲਾਂ, ਦੇਖੋ ਵੀਡੀਓ

By  Aaseen Khan May 20th 2019 10:40 AM -- Updated: May 20th 2019 10:43 AM

ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਨੂੰ ਦੇਖ ਧਰਮਿੰਦਰ ਦੇ ਅੰਦਰਲਾ ਪੰਜਾਬੀ ਆਇਆ ਬਾਹਰ, ਕਹੀਆਂ ਭਾਵੁਕ ਗੱਲਾਂ, ਦੇਖੋ ਵੀਡੀਓ : ਧਰਮਿੰਦਰ ਦਿਓਲ ਜਿਹੜੇ ਅਕਸਰ ਆਪਣੇ ਫ਼ਾਰਮ ਹਾਊਸ ਦੇ ਖੇਤਾਂ 'ਚ ਨਜ਼ਰ ਆਉਂਦੇ ਹਨ। ਪਰ ਆਪਣੇ ਪੁੱਤਰ ਸੰਨੀ ਦਿਓਲ ਦੇ ਪ੍ਰਚਾਰ ਲਈ ਪੰਜਾਬ ਵੀ ਖ਼ੂਬ ਘੁੰਮ ਫਿਰ ਰਹੇ ਹਨ। ਲੋਕ ਸਭਾ ਚੋਣਾਂ ਦਾ ਦੌਰ ਤਾਂ ਖ਼ਤਮ ਹੋ ਚੁੱਕਿਆ ਹੈ ਪਰ ਧਰਮਿੰਦਰ ਹੁਣ ਪੰਜਾਬ ਦੇ ਖੇਤਾਂ ਦਾ ਨਜ਼ਾਰਾ ਲੈ ਰਹੇ ਹਨ। ਜੀ ਉਹਨਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਪੰਜਾਬ ਦੇ ਖੇਤਾਂ 'ਚ ਖੜੇ ਤੂੜੀ ਦੇ ਕੁੱਪਾਂ ਦਾ ਅਨੰਦ ਮਾਣ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਜ਼ਾਰੇ ਨੂੰ ਬੜੀ ਦੇਰ ਤੋਂ ਯਾਦ ਕਰ ਰਹੇ ਸੀ।

 

View this post on Instagram

 

Tudi de kupp, in main Gaye bhanson ke liye bhusa Store karte hain . Mera ladkpan lnhi ke ird gird bhagte daudte guzra hai . Achanak nazar padi,raha na gaya, car se lapak kar bahar aa gaya . Mere sohne Punjab da ,sohna pind , Mera Gurdas pur . Love ? you Jeete raho .

A post shared by Dharmendra Deol (@aapkadharam) on May 19, 2019 at 8:31pm PDT

ਧਰਮਿੰਦਰ ਵੱਲੋਂ ਜਿੰਨ੍ਹਾਂ ਨੂੰ ਤੂੜੀ ਦੇ ਕੁੱਪ ਬਾਰੇ ਨਹੀਂ ਪਤਾ ਸੀ ਉਹਨਾਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬਚਪਨ ਅਜਿਹੇ ਹੀ ਖੇਤਾਂ ਅਤੇ ਕੁੱਪਾਂ ਦੇ ਆਲੇ ਦੁਆਲੇ ਦੌੜ ਕੇ ਗੁਜ਼ਰਿਆ ਹੈ ਜਿਸ ਨੂੰ ਮੁੰਬਈ 'ਚ ਉਹ ਬਹੁਤ ਮਿਸ ਕਰਦੇ ਹਨ। ਦੱਸ ਦਈਏ ਧਰਮਿੰਦਰ ਅੱਜ ਕੱਲ੍ਹ ਫ਼ਿਲਮੀ ਜਗਤ ਤੋਂ ਦੂਰੀਆਂ ਬਣਾ ਆਪਣੇ ਫ਼ਾਰਮ ਹਾਊਸ 'ਚ ਕੁਦਰਤ ਦੇ ਵਿੱਚ ਰਹਿ ਕੇ ਜੀਵਨ ਦਾ ਅਨੰਦ ਮਾਣ ਰਹੇ ਹਨ।

ਹੋਰ ਵੇਖੋ : ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ

 

View this post on Instagram

 

Punjab, mujhe janam dene wali meri ye dharti Maa, mujhe JAAN se Bihi pyaari hai.?

A post shared by Dharmendra Deol (@aapkadharam) on May 14, 2019 at 4:45am PDT

ਪਰ ਲੋਕ ਸਭਾ ਚੋਣਾਂ ਦੇ ਚਲਦਿਆਂ ਪੂਰਾ ਦਿਓਲ ਪਰਿਵਾਰ ਪ੍ਰਚਾਰ 'ਚ ਜੁਟਿਆ ਹੋਇਆ ਸੀ। ਉਹਨਾਂ ਦੀ ਪਤਨੀ ਅਦਾਕਾਰਾ ਹੇਮਾ ਮਾਲਿਨੀ ਵੀ ਮਥੁਰਾ ਤੋਂ ਚੋਣ ਮੈਦਾਨ 'ਚ ਸਨ ਤੇ ਪੁੱਤਰ ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਸੀਟ ਲਈ ਚੋਣ ਮੈਦਾਨ 'ਚ ਹਨ।

Related Post