ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਸਾਂਝਾ ਕੀਤਾ ਖ਼ਾਸ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur August 28th 2020 02:43 PM

ਬਾਲੀਵੁੱਡ ਦੇ ਹੀ-ਮੈਨ ਦੇ ਨਾਲ ਜਾਣੇ ਜਾਂਦੇ ਧਰਮਿੰਦਰ ਨੂੰ ਦਰਸ਼ਕ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕਰਦੇ ਨੇ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਨੇ ।

View this post on Instagram

 

Battkhon se chhed chhad........aap beti .... Aap se baant leeta hoon..... Rang ..waqt mein bhar leeta hoon...... love ❤️ you all. Take care ?

A post shared by Dharmendra Deol (@aapkadharam) on Aug 27, 2020 at 11:29pm PDT

  

ਉਨ੍ਹਾਂ ਨੇ ਇੱਕ ਨਵਾਂ ਵੀਡੀਓ ਆਪਣੇ ਫਾਰਮ ਹਾਊਸ ਤੋਂ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਫਾਰਮ ਹਾਊਸ ਦਾ ਮਨਮੋਹਕ ਵਿਊ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦੀ ਗੱਡੀ ਅੱਗੇ ਬੱਤਖਾਂ ਮਟਕ ਕੇ ਮਟਕ ਤੁਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ।

ਧਰਮਿੰਦਰ ਵੀ ਬੱਤਖਾਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਹ ਵੀਡੀਓ ਇੰਸਟਾਗ੍ਰਾਮ ਉੱਤੇ ਉਨ੍ਹਾਂ ਨੇ ਸਾਂਝੀ ਕੀਤੀ ਹੈ । ਜਿਸ ਨੂੰ 60 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ । ਲੋਕੀਂ ਕਮੈਂਟਸ ਕਰਕੇ ਵੀਡੀਓ ਦੀ ਤਾਰੀਫ ਕਰ ਰਹੇ ਨੇ । ਦੱਸ ਦੇਈਏ ਕਿਸਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਧਰਮਿੰਦਰ ਏਨੀਂ ਦਿਨੀਂ ਜ਼ਿਆਦਾ ਵਕਤ ਖੇਤੀ ਤੇ ਖੇਤੀਬਾੜੀ ਨਾਲ ਸਬੰਧਿਤ ਕੰਮ ਕਰਦੇ ਹੋਏ ਨਜ਼ਰ ਆਉਂਦੇ ਨੇ । ਉਨ੍ਹਾਂ ਨੇ ਫਾਰਮ ਹਾਊਸ ਉੱਤੇ ਸਬਜ਼ੀਆਂ ਤੋਂ ਲੈ ਕੇ ਫਲਾਂ ਦੇ ਬੂਟੇ ਲਗਾਏ ਹੋਏ ਨੇ ਤੇ ਨਾਲ ਹੀ ਉਨ੍ਹਾਂ ਕਈ ਪਸ਼ੂ ਵੀ ਪਾਲੇ ਹੋਏ ਨੇ ।

Related Post