ਧਰਮਿੰਦਰ ਹੈ ਇੱਕ ਸਫ਼ਲ ਕਿਸਾਨ, ਵੀਡਿਓ ਸ਼ੇਅਰ ਕਰਕੇ ਦੱਸਿਆ ਕਿਸ ਤਰ੍ਹਾਂ ਖੇਤ ਵਿੱਚ ਉਗਾਇਆ ਵਿਦੇਸ਼ੀ ਫਲ

By  Rupinder Kaler April 10th 2019 01:27 PM

ਧਰਮਿੰਦਰ ਏਨੀਂ ਦਿਨੀਂ ਬਾਲੀਵੁੱਡ ਦੀ ਚਮਕ ਦਮਕ ਤੋਂ ਦੂਰ ਆਪਣੇ ਫਾਰਮ ਹਾਊਸ ਵਿੱਚ ਸਮਾਂ ਬਿਤਾ ਰਹੇ ਹਨ । ਆਪਣੇ ਫਾਰਮ ਹਾਊਸ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਿੱਚ ਰੁੱਝੇ ਧਰਮਿੰਦਰ ਸ਼ੋਸਲ ਮੀਡੀਆ ਤੇ ਅਕਸਰ ਇਸ ਸਭ ਦੀ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ । ਵੀਡਿਓ ਸ਼ੇਅਰ ਕਰਨ ਦੇ ਨਾਲ-ਨਾਲ ਉਹ ਆਪਣੇ ਵਿਚਾਰ ਵੀ ਸਾਂਝੇ ਕਰਦੇ ਰਹਿੰਦੇ ਹਨ ।

https://www.instagram.com/p/Bu5PLWFnpE8/?utm_source=ig_embed

ਧਰਮਿੰਦਰ ਇੰਸਟਗ੍ਰਾਮ ਤੇ ਹੋਰ ਸੋਸ਼ਲ ਸਾਇਟਾਂ ਤੇ ਵੀਡਿਓ ਪਾ ਕੇ ਦੱਸਦੇ ਹਨ ਕਿ ਇਸ ਵਾਰ ਉਹਨਾਂ ਦੇ ਖੇਤ ਵਿੱਚ ਕੀ ਉਗਾਇਆ ਗਿਆ ਹੈ । ਧਰਮਿੰਦਰ ਨੇ ਇਸ ਵਾਰ ਇੱਕ ਅਜਿਹਾ ਵੀਡਿਓ ਸ਼ੇਅਰ ਕੀਤਾ ਹੈ ਜਿਹੜਾ ਕਿ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ । ਧਰਮਿੰਦਰ ਇਸ ਵੀਡਿਓ ਵਿੱਚ ਦੱਸ ਰਹੇ ਹਨ ਕਿ ਇਸ ਵਾਰ ਉਹਨਾਂ ਦੇ ਖੇਤ ਵਿੱਚ ਵਿਦੇਸ਼ੀ ਫਲ ਲੱਗਿਆ ਹੈ ਤੇ ਇਸ ਦਾ ਬੂਟਾ ਬੌਬੀ ਨੇ ਲਗਾਇਆ ਸੀ । ਇਸ ਵਿਦੇਸ਼ੀ ਫਲ ਦਾ ਨਾਂਅ Avocado ਹੈ ।

https://www.instagram.com/p/Bvxr7sLH5eZ/?utm_source=ig_embed

ਧਰਮਿੰਦਰ ਫਲ ਨਾਲ ਭਰੇ ਬੂਟੇ ਨੂੰ ਦੇਖਕੇ ਖੁਸ਼ ਹੁੰਦੇ ਹਨ । ਧਰਮਿੰਦਰ ਆਪਣੀ ਖੁਸ਼ਦਿਲੀ ਲਈ ਜਾਣੇ ਜਾਂਦੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਖੇਤ ਵਿੱਚ ਉਗਾਈਆਂ ਸਬਜ਼ੀਆਂ ਦੀ ਵੀਡਿਓ ਸ਼ੇਅਰ ਕੀਤੀ ਸੀ । ਧਰਮਿੰਦਰ ਦੀਆਂ ਇਹਨਾਂ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਵੀ ਖੂਬ ਪਸੰਦ ਕਰਦੇ ਹਨ ।

Related Post