Advertisment

ਧਰਮਿੰਦਰ ਹੈ ਇੱਕ ਸਫ਼ਲ ਕਿਸਾਨ, ਵੀਡਿਓ ਸ਼ੇਅਰ ਕਰਕੇ ਦੱਸਿਆ ਕਿਸ ਤਰ੍ਹਾਂ ਖੇਤ ਵਿੱਚ ਉਗਾਇਆ ਵਿਦੇਸ਼ੀ ਫਲ

author-image
By Rupinder Kaler
New Update
ਧਰਮਿੰਦਰ ਹੈ ਇੱਕ ਸਫ਼ਲ ਕਿਸਾਨ, ਵੀਡਿਓ ਸ਼ੇਅਰ ਕਰਕੇ ਦੱਸਿਆ ਕਿਸ ਤਰ੍ਹਾਂ ਖੇਤ ਵਿੱਚ ਉਗਾਇਆ ਵਿਦੇਸ਼ੀ ਫਲ
Advertisment
ਧਰਮਿੰਦਰ ਏਨੀਂ ਦਿਨੀਂ ਬਾਲੀਵੁੱਡ ਦੀ ਚਮਕ ਦਮਕ ਤੋਂ ਦੂਰ ਆਪਣੇ ਫਾਰਮ ਹਾਊਸ ਵਿੱਚ ਸਮਾਂ ਬਿਤਾ ਰਹੇ ਹਨ । ਆਪਣੇ ਫਾਰਮ ਹਾਊਸ ਵਿੱਚ ਸਬਜ਼ੀਆਂ ਤੇ ਫਲ ਉਗਾਉਣ ਵਿੱਚ ਰੁੱਝੇ ਧਰਮਿੰਦਰ ਸ਼ੋਸਲ ਮੀਡੀਆ ਤੇ ਅਕਸਰ ਇਸ ਸਭ ਦੀ ਵੀਡਿਓ ਸ਼ੇਅਰ ਕਰਦੇ ਰਹਿੰਦੇ ਹਨ । ਵੀਡਿਓ ਸ਼ੇਅਰ ਕਰਨ ਦੇ ਨਾਲ-ਨਾਲ ਉਹ ਆਪਣੇ ਵਿਚਾਰ ਵੀ ਸਾਂਝੇ ਕਰਦੇ ਰਹਿੰਦੇ ਹਨ । https://www.instagram.com/p/Bu5PLWFnpE8/?utm_source=ig_embed ਧਰਮਿੰਦਰ ਇੰਸਟਗ੍ਰਾਮ ਤੇ ਹੋਰ ਸੋਸ਼ਲ ਸਾਇਟਾਂ ਤੇ ਵੀਡਿਓ ਪਾ ਕੇ ਦੱਸਦੇ ਹਨ ਕਿ ਇਸ ਵਾਰ ਉਹਨਾਂ ਦੇ ਖੇਤ ਵਿੱਚ ਕੀ ਉਗਾਇਆ ਗਿਆ ਹੈ । ਧਰਮਿੰਦਰ ਨੇ ਇਸ ਵਾਰ ਇੱਕ ਅਜਿਹਾ ਵੀਡਿਓ ਸ਼ੇਅਰ ਕੀਤਾ ਹੈ ਜਿਹੜਾ ਕਿ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ । ਧਰਮਿੰਦਰ ਇਸ ਵੀਡਿਓ ਵਿੱਚ ਦੱਸ ਰਹੇ ਹਨ ਕਿ ਇਸ ਵਾਰ ਉਹਨਾਂ ਦੇ ਖੇਤ ਵਿੱਚ ਵਿਦੇਸ਼ੀ ਫਲ ਲੱਗਿਆ ਹੈ ਤੇ ਇਸ ਦਾ ਬੂਟਾ ਬੌਬੀ ਨੇ ਲਗਾਇਆ ਸੀ । ਇਸ ਵਿਦੇਸ਼ੀ ਫਲ ਦਾ ਨਾਂਅ Avocado ਹੈ । https://www.instagram.com/p/Bvxr7sLH5eZ/?utm_source=ig_embed ਧਰਮਿੰਦਰ ਫਲ ਨਾਲ ਭਰੇ ਬੂਟੇ ਨੂੰ ਦੇਖਕੇ ਖੁਸ਼ ਹੁੰਦੇ ਹਨ । ਧਰਮਿੰਦਰ ਆਪਣੀ ਖੁਸ਼ਦਿਲੀ ਲਈ ਜਾਣੇ ਜਾਂਦੇ ਹਨ । ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਆਪਣੇ ਖੇਤ ਵਿੱਚ ਉਗਾਈਆਂ ਸਬਜ਼ੀਆਂ ਦੀ ਵੀਡਿਓ ਸ਼ੇਅਰ ਕੀਤੀ ਸੀ । ਧਰਮਿੰਦਰ ਦੀਆਂ ਇਹਨਾਂ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਵੀ ਖੂਬ ਪਸੰਦ ਕਰਦੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment