ਮਲੇਰਕੋਟਲਾ ਦਾ ਰਹਿਣ ਵਾਲਾ ਇਹ ਪਰਿਵਾਰ ਧਰਮਿੰਦਰ ਨੂੰ ਅੱਜ ਵੀ ਕਰਦਾ ਹੈ ਯਾਦ
Rupinder Kaler
May 22nd 2019 04:02 PM
ਬਾਲੀਵੁੱਡ ਐਕਟਰ ਧਰਮਿੰਦਰ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੁਰਾਣੀਆਂ ਯਾਦਾਂ ਸ਼ੇਅਰ ਕਰਦੇ ਹਨ । ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਇੱਕ ਹੋਰ ਕਿੱਸੇ ਦਾ ਖੁਲਾਸਾ ਹੁੰਦਾ ਹੈ । ਧਰਮਿੰਦਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਮਲੇਰਕੋਟਲਾ ਵਿੱੱਚ ਕੰਮ ਕਰਦੇ ਸਨ ।