ਮਲੇਰਕੋਟਲਾ ਦਾ ਰਹਿਣ ਵਾਲਾ ਇਹ ਪਰਿਵਾਰ ਧਰਮਿੰਦਰ ਨੂੰ ਅੱਜ ਵੀ ਕਰਦਾ ਹੈ ਯਾਦ  

Written by  Rupinder Kaler   |  May 22nd 2019 04:02 PM  |  Updated: May 22nd 2019 04:02 PM

ਮਲੇਰਕੋਟਲਾ ਦਾ ਰਹਿਣ ਵਾਲਾ ਇਹ ਪਰਿਵਾਰ ਧਰਮਿੰਦਰ ਨੂੰ ਅੱਜ ਵੀ ਕਰਦਾ ਹੈ ਯਾਦ  

ਬਾਲੀਵੁੱਡ ਐਕਟਰ ਧਰਮਿੰਦਰ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੁਰਾਣੀਆਂ ਯਾਦਾਂ ਸ਼ੇਅਰ ਕਰਦੇ ਹਨ । ਸੋਸ਼ਲ ਮੀਡੀਆ ਤੇ ਉਹਨਾਂ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਇੱਕ ਹੋਰ ਕਿੱਸੇ ਦਾ ਖੁਲਾਸਾ ਹੁੰਦਾ ਹੈ । ਧਰਮਿੰਦਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਮਲੇਰਕੋਟਲਾ ਵਿੱੱਚ ਕੰਮ ਕਰਦੇ ਸਨ ।

https://twitter.com/aapkadharam/status/1131081676052811776

ਮੁਹੰਮਦ ਤੇ ਉਸ ਦੀ ਪਤਨੀ ਫਾਤਿਮਾ ਦਾ ਉਹਨਾਂ ਦੇ ਨਾਲ ਬਹੁਤ ਹੀ ਲਗਾ ਸੀ । ਇਸ ਜੋੜੇ ਦੀ ਦਿਲੀ ਇੱਛਾ ਸੀ ਕਿ ਉਹ ਹੱਜ ਤੇ ਜਾਣ । ਪਰ ਜਦੋਂ ਧਰਮਿੰਦਰ ਐਕਟਰ ਬਣੇ ਤਾਂ ਸਭ ਤੋਂ ਪਹਿਲਾਂ ਧਰਮਿੰਦਰ ਨੇ ਇਸ ਜੋੜੇ ਦੀ ਇਹ ਇੱਛਾ ਹੀ ਪੂਰੀ ਕੀਤੀ । ਹੱਜ ਤੇ ਜਾਣ ਲਈ ਇਸ ਜੋੜੇ ਦੀ ਮਦਦ ਕੀਤੀ ।

https://twitter.com/aapkadharam/status/1130840948848463872

ਧਰਮਿੰਦਰ ਦੀ ਇਸ ਪੋਸਟ ਨੂੰ ਹਰ ਕੋਈ ਲਾਈਕ ਕਰ ਰਿਹਾ ਹੈ । ਲੋਕ ਇਸ ਪੋਸਟ ਨੂੰ ਲਗਾਤਾਰ ਸ਼ੇਅਰ ਤੇ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਬਹੁਤ ਹੀ ਭਾਵੁਕ ਇੰਨਸਾਨ ਹਨ । ਉਹ ਅਕਸਰ ਆਪਣੇ ਪੁਰਾਣੇ ਦੋਸਤਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ । ਉਹਨਾਂ ਦੀ ਇਹ ਪੋਸਟ ਵੀ ਕਾਫੀ ਭਾਵੁਕ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network