ਧਰਮਿੰਦਰ ਦੇ ਫਾਰਮ ਹਾਊਸ 'ਤੇ ਆਏ ਕੁਝ ਨਵੇਂ ਮਹਿਮਾਨ, ਧਰਮਿੰਦਰ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਟਿਕਾਣਾ, ਵੀਡੀਓ ਵਾਇਰਲ 

By  Rupinder Kaler July 17th 2019 10:54 AM

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦੀ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ । ਇਸ ਵਾਰ ਇਹ ਵੀਡੀਓ ਕੁਝ ਖ਼ਾਸ ਹੈ ਕਿਉਂਕਿ ਉਹਨਾਂ ਦੇ ਫਾਰਮ ਹਾਊਸ ਤੇ ਕੁਝ ਨਵੇਂ ਮਹਿਮਾਨ ਆਏ ਹਨ । ਇਹਨਾਂ ਮਹਿਮਾਨਾਂ ਨੂੰ ਦੇਖ ਕੇ ਧਰਮਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ । ਇਸ ਵੀਡੀਓ ਵਿੱਚ ਧਰਮਿੰਦਰ ਆਪਣੇ ਇਹਨਾਂ ਨਵੇਂ ਮਹਿਮਾਨਾਂ ਨਾਲ ਸਭ ਨੂੰ ਮਿਲਵਾਉਂਦੇ ਹਨ ।

https://twitter.com/aapkadharam/status/1151286377910136832

ਧਰਮਿੰਦਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ। ਧਰਮਿੰਦਰ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਕਿ ਬਾਤ ਦਾ ਬਤੰਗੜ ਨਹੀਂ ਬਣਾਉਂਦੇ ਇਹ … ਸੁਰਾਂ ਵਿੱਚ ਸੁਰ ਮਿਲ ਜਾਂਦੇ ਹਨ ਇਹਨਾਂ ਦੇ ਗਿੰਨੀ ਫਾਊਲ, ਮੇਰੇ ਨਵੇਂ ਦੋਸਤ ਅਤੇ ਗਾਰਡਨ ਦੀ ਖ਼ੂਬਸੂਰਤੀ । ਇਹ ਖਤਰਨਾਕ ਕੀੜਿਆਂ ਨੂੰ ਮਾਰਦੇ ਹਨ । ਮਂੈ ਇਹਨਾਂ ਨੂੰ ਬਾਰਿਸ਼ ਤੋਂ ਬਾਅਦ ਛੱਡ ਦੇਵਾਂਗਾ ।

https://twitter.com/aapkadharam/status/1151058042848337920

ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਉਹਨਾਂ ਨੂੰ ਵਧਾਈ ਦੇ ਰਹੇ ਹਨ ।

https://twitter.com/aapkadharam/status/1149455264157880320

Related Post