ਧਰਮਿੰਦਰ ਦੇ ਫਾਰਮ ਹਾਊਸ 'ਤੇ ਆਏ ਕੁਝ ਨਵੇਂ ਮਹਿਮਾਨ, ਧਰਮਿੰਦਰ ਦੀ ਖੁਸ਼ੀ ਦਾ ਨਹੀਂ ਰਿਹਾ ਕੋਈ ਟਿਕਾਣਾ, ਵੀਡੀਓ ਵਾਇਰਲ 

written by Rupinder Kaler | July 17, 2019

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦੀ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ । ਇਸ ਵਾਰ ਇਹ ਵੀਡੀਓ ਕੁਝ ਖ਼ਾਸ ਹੈ ਕਿਉਂਕਿ ਉਹਨਾਂ ਦੇ ਫਾਰਮ ਹਾਊਸ ਤੇ ਕੁਝ ਨਵੇਂ ਮਹਿਮਾਨ ਆਏ ਹਨ । ਇਹਨਾਂ ਮਹਿਮਾਨਾਂ ਨੂੰ ਦੇਖ ਕੇ ਧਰਮਿੰਦਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ । ਇਸ ਵੀਡੀਓ ਵਿੱਚ ਧਰਮਿੰਦਰ ਆਪਣੇ ਇਹਨਾਂ ਨਵੇਂ ਮਹਿਮਾਨਾਂ ਨਾਲ ਸਭ ਨੂੰ ਮਿਲਵਾਉਂਦੇ ਹਨ । https://twitter.com/aapkadharam/status/1151286377910136832 ਧਰਮਿੰਦਰ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ। ਧਰਮਿੰਦਰ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਨੇ ਲਿਖਿਆ ਹੈ ਕਿ ਬਾਤ ਦਾ ਬਤੰਗੜ ਨਹੀਂ ਬਣਾਉਂਦੇ ਇਹ … ਸੁਰਾਂ ਵਿੱਚ ਸੁਰ ਮਿਲ ਜਾਂਦੇ ਹਨ ਇਹਨਾਂ ਦੇ ਗਿੰਨੀ ਫਾਊਲ, ਮੇਰੇ ਨਵੇਂ ਦੋਸਤ ਅਤੇ ਗਾਰਡਨ ਦੀ ਖ਼ੂਬਸੂਰਤੀ । ਇਹ ਖਤਰਨਾਕ ਕੀੜਿਆਂ ਨੂੰ ਮਾਰਦੇ ਹਨ । ਮਂੈ ਇਹਨਾਂ ਨੂੰ ਬਾਰਿਸ਼ ਤੋਂ ਬਾਅਦ ਛੱਡ ਦੇਵਾਂਗਾ । https://twitter.com/aapkadharam/status/1151058042848337920 ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕ ਉਹਨਾਂ ਨੂੰ ਵਧਾਈ ਦੇ ਰਹੇ ਹਨ । https://twitter.com/aapkadharam/status/1149455264157880320

0 Comments
0

You may also like