ਕਿਸਾਨਾਂ ਨੂੰ ਅਦਾਕਾਰ ਧਰਮਿੰਦਰ ਦੇ ਰਹੇ ਨੇ ਸੁਨੇਹਾ,ਖੇਤੀ ਖ਼ਸਮਾਂ ਸੇਤੀ ਤਾਂ ਹੀ ਪੈਂਦੀਆਂ ਨੇ ਬਰਕਤਾਂ,ਵੇਖੋ ਵੀਡੀਓ  

By  Shaminder March 16th 2019 10:46 AM -- Updated: March 16th 2019 03:58 PM

ਖੇਤੀ ਖ਼ਸਮਾਂ  ਸੇਤੀ ਜੀ ਹਾਂ ਜੇ ਮਿਲ ਜੁਲ ਕੇ ਕੰਮ ਕੀਤਾ ਜਾਵੇ ਤਾਂ ਉਹ ਪ੍ਰਮਾਤਮਾ ਵੀ ਹਰ ਕੰਮ 'ਚ ਬਰਕਤ ਪਾਉਂਦਾ ਹੈ ਅਤੇ ਅਦਾਕਾਰ ਧਰਮਿੰਦਰ ਵੀ ਇਹੀ ਸੁਨੇਹਾ ਦੇ ਰਹੇ ਨੇ । ਉਹ ਖੁਦ ਵੀ ਆਪਣੇ ਖੇਤਾਂ 'ਚ ਮਜ਼ਦੂਰਾਂ ਨਾਲ ਰਲ ਕੇ ਕੰਮ ਕਰਦੇ ਨੇ ।ਧਰਮਿੰਦਰ ਕੁਦਰਤ ਦੇ ਕਰੀਬ ਅਤੇ ਆਪਣੀ ਮਿੱਟੀ ਨਾਲ ਜੁੜੇ ਹੋਏ ਕਲਾਕਾਰ ਨੇ । ਏਨੀਂ ਦਿਨੀਂ ਉਮਰ ਦੇ ਇਸ ਪੜਾਅ 'ਤੇ ਆ ਕੇ ਉਹ ਆਪਣੇ ਫਾਰਮ ਹਾਊਸ 'ਤੇ ਕੁਦਰਤ ਦੇ ਨਜ਼ਾਰਿਆਂ ਦਾ ਅਨੰਦ ਮਾਣ ਰਹੇ ਨੇ ।

ਹੋਰ ਵੇਖੋ :ਇਸ਼ਕ ਥੋੜਾ ਕੌੜਾ ਕੌੜਾ ਮਿੱਠੀ ਮਿੱਠੀ ਤੋਂ,ਇਸ ਅੰਦਾਜ਼ ਨੂੰ ਹੀ ਪੇਸ਼ ਕਰਦਾ ਹੈ ਜੈਸਮੀਨ -ਅੰਮ੍ਰਿਤ ਮਾਨ ਦਾ ਗੀਤ

https://www.instagram.com/p/BvB_L6UHRi0/

ਉਹ ਆਪਣੇ ਫਾਰਮ ਹਾਊਸ 'ਤੇ ਆਪਣੇ ਕਾਮਿਆਂ ਨਾਲ ਕੰਮ ਕਰਦੇ ਅਕਸਰ ਖੇਤਾਂ 'ਚ ਵਿਖਾਈ ਦਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ ।

dharmendra dharmendra

ਇਸ ਵੀਡੀਓ 'ਚ ਉਹ ਲੋਕਾਂ ਨੂੰ ਇਹੀ ਸੁਨੇਹਾ ਦੇ ਰਹੇ ਨੇ ਕਿ ਖੇਤੀ ਖ਼ਸਮਾਂ  ਸੇਤੀ । ਵੀਡੀਓ 'ਚ ਉਹ ਕਹਿ ਰਹੇ ਨੇ ਕਿ ਨਾਲ ਮਿਲ ਕੇ ਕੰਮ ਕਰੀਏ ਤਾਂ ਹੀ ਕੰਮ ਦਾ ਨਸ਼ਾ ਆਉਂਦਾ ਹੈ,ਇਸੇ ਤਰਾਂ ਪ੍ਰਮਾਤਮਾ ਦੀ ਮਿਹਰ ਰਹੇ ਅਤੇ ਕੁਦਰਤ ਦੀ ਗੋਦ ਅਤੇ ਦਰਸ਼ਕਾਂ ਦਾ ਪਿਆਰ ਮਿਲਦਾ ਰਹੇ ਇਸੇ 'ਚ ਹੀ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ ।

Related Post