ਹੱਡਾਂ ਨੂੰ ਜੰਮਾ ਦੇਣ ਵਾਲੀ ਠੰਡ 'ਚ ਤੇ ਉੱਚੇ-ਉੱਚੇ ਪਹਾੜਾਂ ਤੋਂ ‘ਕਰਣ ਦਿਓਲ’ ਨੇ ਕੀਤੀ ਨੇ ਖਤਰਨਾਕ ਸਟੰਟ, ਦੇਖੋ ‘ਪਲ ਪਲ ਦਿਲ ਕੇ ਪਾਸ’ ਦੀ ਮੇਕਿੰਗ ਵੀਡੀਓ

By  Lajwinder kaur September 8th 2019 11:58 AM

ਬਾਲੀਵੁੱਡ ਐਕਸ਼ਨ ਹੀਰੋ ਸੰਨੀ ਦਿਓਲ ਦੇ ਨਿਰਦੇਸ਼ਨ ‘ਚ ਬਣੀ ਕਰਣ ਦਿਓਲ ਤੇ ਸਹਿਰ ਬਾਂਬਾ ਦੀ ਡੈਬਿਊ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦਾ ਟਾਈਟਲ ਕਰਣ ਦਿਓਲ ਦੇ ਦਾਦੇ ਧਰਮਿੰਦਰ ਦੀ 1973 ‘ਚ ਆਈ ਫ਼ਿਲਮ ‘ਬਲੈਕਮੇਲ’ ਤੋਂ ਲਿਆ ਗਿਆ ਹੈ।

 

View this post on Instagram

 

Where eagles don’t dare my boys dare

A post shared by Dharmendra Deol (@aapkadharam) on Sep 7, 2019 at 2:40am PDT

ਹੋਰ ਵੇਖੋ:ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਜਿਸਦੇ ਚੱਲਦੇ ਦਾਦੇ ਨੇ ਆਪਣੇ ਪੋਤੇ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਮੇਕਿੰਗ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਦਿਖਿਆ ਗਿਆ ਹੈ, ਕਿ ਫ਼ਿਲਮ ਦਰਮਿਆਨ ਫ਼ਿਲਮ ਦੇ ਕਰਿਊ ਤੇ ਟੀਮ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਕਰਣ ਦਿਓਲ ਨੇ ਕਿਵੇਂ ਹਿਮਾਚਲ ਦੀਆਂ ਹਸੀਨ ਵਾਦੀਆਂ ‘ਚ ਖਤਰਨਾਕ ਸਟੰਟ ਕੀਤੇ ਨੇ। ਫ਼ਿਲਮ ‘ਚ ਜਿੰਨੇ ਨੀ ਸਟੰਟ ਨੇ ਕਰਣ ਦਿਲਓ ਤੇ ਸਹਿਰ ਬਾਂਬਾ ਨੇ ਖੁਦ ਹੀ ਕੀਤੇ ਨੇ। ਮੇਕਿੰਗ ਵੀਡੀਓ ਦੀ ਸ਼ੁਰੂਆਤ ਸੰਨੀ ਦਿਓਲ ਨਜ਼ਰ ਆਉਂਦੇ ਨੇ ਜੋ ਕਿ ਮਨਾਲੀ ਦੀਆਂ ਖ਼ੂਬਸੂਰਤ ਨਜ਼ਾਰਿਆਂ ਨੂੰ ਦਿਖਾ ਰਹੇ ਨੇ। ਪਰ ਵੀਡੀਓ ‘ਚ ਅੱਗੇ ਨਜ਼ਰ ਆਉਂਦਾ ਹੈ, ਜੋ ਲੋਕੇਸ਼ਨ ਹੈ ਉਹ ਇੱਕ ਉੱਚੀ ਪਹਾੜ ਦੀ ਚੋਟੀ ਉੱਤੇ ਹੈ, ਜਿੱਥੇ ਕਰਿਊ ਮੈਂਬਰਸ ਨੂੰ ਸਾਹ ਲੈਣ ਅਤੇ ਕਈ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਕਿਸੇ ਫ਼ਿਲਮ ਨੂੰ ਪਰਦੇ ‘ਤੇ ਲਿਆਉਣ ਲਈ ਕਿੰਨੀ ਮਿਹਨਤ ਲੱਗਦੀ ਹੈ।

Related Post