ਕਿਸਾਨਾਂ ਦੇ ਧਰਨੇ ਨੂੰ ਲੈ ਕੇ ਕੀਤੇ ਟਵੀਟ ਨੂੰ ਹਟਾਉਣ ਕਰਕੇ ਟਰੋਲ ਹੋਏ ਧਰਮਿੰਦਰ

By  Rupinder Kaler December 5th 2020 04:10 PM

ਅਦਾਕਾਰ ਸੰਨੀ ਦਿਓਲ ਕਿਸਾਨ ਦੇ ਮੁੱਦੇ ਤੇ ਚੁੱਪ ਧਾਰੀ ਬੈਠੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਕਸਰ ਸਵਾਲ ਉਠਾਏ ਜਾ ਰਹੇ ਹਨ । ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਸੰਨੀ ਦਿਓਲ ਨੂੰ ਆਪਣਾ ਵੋਟ ਦੇ ਕੇ ਸੰਸਦ ਵਿੱਚ ਭੇਜਿਆ ਸੀ । ਪਰ ਉਹ ਹੁਣ ਉਹਨਾਂ ਦੇ ਹੱਕ ਦੀ ਗੱਲ ਕਿਉਂ ਨਹੀਂ ਕਰ ਰਹੇ । ਇਸ ਸਭ ਦੇ ਚੱਲਦੇ ਧਰਮਿੰਦਰ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਟਵੀਟ ਕੀਤਾ ਸੀ ।

Dharmendra

ਹੋਰ ਪੜ੍ਹੋ :

ਵਿਆਹ ਤੋਂ ਤਿੰਨ ਦਿਨ ਬਾਅਦ ਹੀ ਕਿਸਾਨਾਂ ਦੇ ਧਰਨੇ ਤੇ ਪਹੁੰਚੇ ਜੱਸ ਬਾਜਵਾ, ਦਿੱਲੀ ਪਹੁੰਚ ਕੇ ਸਰਕਾਰ ਨੂੰ ਮਾਰਿਆ ਲਲਕਾਰਾ

ਹਿਮਾਂਸ਼ੀ ਖੁਰਾਣਾ ਦੋਸਤਾਂ ਦੇ ਨਾਲ ਦੁਬਈ ਦੇ ਵਾਟਰ ਪਾਰਕ ‘ਚ ਕਰ ਰਹੀ ਖੂਬ ਮਸਤੀ, ਵੀਡੀਓ ਕੀਤਾ ਸਾਂਝਾ

punjab_farmers_protest

ਹਾਲਾਂਕਿ ਇਕ ਦਿਨ ਪਹਿਲਾਂ ਧਰਮਿੰਦਰ ਨੇ ਆਪਣਾ ਟਵੀਟ ਹਟਾ ਦਿੱਤਾ ਸੀ। ਜਿਸ ਤੋਂ ਬਾਅਦ ਧਰਮਿੰਦਰ ਲਗਾਤਾਰ ਟਰੋਲ ਹੋ ਰਹੇ ਹਨ । ਇਕ ਟਵਿਟਰ ਯੂਜ਼ਰ ਨੇ ਨੂੰ ਉਹਨਾਂ ਦੇ ਟਵੀਟ ਦਾ ਸਕਰੀਨ ਸ਼ੌਟ ਭੇਜ ਕੇ ਸਵਾਲ ਪੁੱਛਿਆ ਕਿ ਤੁਸੀਂ ਇਹ ਡਿਲੀਟ ਕਿਉਂ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ, 'ਮੈਂ ਇਹ ਟਵੀਟ ਇਸ ਲਈ ਹਟਾ ਲਿਆ, ਕਿਉਂਕਿ ਮੈਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ।

ਤੁਸੀਂ ਮੈਨੂੰ ਦਿਲੋਂ ਗਾਲਾਂ ਕੱਢ ਸਕਦੇ ਹੋ ਪਰ ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।' ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਨੇ ਇਹ ਟਵੀਟ ਆਪਣੇ ਪੁੱਤਰ ਸੰਨੀ ਦਿਓਲ ਦੇ ਕਹਿਣ ਤੇ ਹਟਾਇਆ ਹੋਵੇਗਾ। ਜਦੋਂ ਧਰਮਿੰਦਰ ਨੂੰ ਟਵਿਟਰ ਯੂਜ਼ਰ ਨੇ ਅਜਿਹਾ ਸਵਾਲ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਿ ਸਕਦਾ।

Related Post