ਧਰਮਿੰਦਰ ਨੂੰ ਉਹਨਾਂ ਦੀ ਮਾਂ ਇਹ ਸ਼ਬਦ ਕਹਿ ਕੇ ਚਿੜਾਉਂਦੀ ਸੀ, ਜਾਣੋਂ ਪੂਰੀ ਕਹਾਣੀ 

By  Rupinder Kaler December 26th 2018 06:04 PM -- Updated: December 26th 2018 06:54 PM

ਇੱਕ ਸਮਾਂ ਸੀ ਜਦੋਂ ਧਰਮਿੰਦਰ ਨੂੰ ਉਸ ਦੀ ਮਾਂ ਇਹ ਕਹਿ ਕੇ ਚਿੜਾਉਂਦੀ ਸੀ ਕਿ ਉਹ ਬਿਲਕੁਲ ਵੀ ਖੂਬਸੁਰਤ ਨਹੀਂ ਹੈ ਪਰ ਬਾਅਦ ਵਿੱਚ ਧਰਮਿੰਦਰ ਨੂੰ ਹੀ ਬਾਲੀਵੁੱਡ ਦਾ ਸਭ ਤੋਂ ਸੋਹਣਾ ਹੀਰੋ ਹੋਣ ਦਾ ਮਾਣ ਹਾਸਲ ਹੋਇਆ ਸੀ ਤੇ ਅੱਜ ਵੀ ਧਰਮਿੰਦਰ ਦਾ ਨਾਂ ਆਉਂਦੇ ਹਰ ਕੁੜੀ ਦਾ ਦਿਲ ਧੜਕ ਪੈਂਦਾ ਹੈ । ਧਰਮਿੰਦਰ ਦਾ ਜਨਮ ਪੰਜਾਬ ਦੇ ਪਿੰਡ ਨਸਰਾਲੀ ਜ਼ਿਲ੍ਹਾ ਲੁਧਿਆਣਾ ਵਿੱਚ 8  ਦਸੰਬਰ 1935  ਵਿਚ ਹੋਇਆ ਸੀ ।ਬਾਅਦ ਵਿੱਚ ਉਹਨਾਂ ਦੇ ਪਿਤਾ ਜੀ ਦਾ ਤਬਾਦਲਾ ਸਾਹਨੇਵਾਲ ਹੋ ਗਿਆ ਤੇ ਪੂਰਾ ਪਰਿਵਾਰ ਲੰਗ ਤੋਂ ਸਾਹਨੇਵਾਲ ਸ਼ਿਫਟ ਹੋ ਗਿਆ ।ਧਰਮਿੰਦਰ ਦੀ ਮਾਂ ਦਾ ਨਾਂ ਸਤਵੰਤ ਕੌਰ ਅਤੇ ਪਿਤਾ ਦਾ ਨਾਂ ਕੇਵਲ ਕਿਸ਼ਨ ਸੀ।

ਹੋਰ ਵੇਖੋ: ਗੈਰੀ ਸੰਧੂ ਦੇ ਸੈਡ ਸੌਂਗ ਦਾ ਜੈਸਮੀਨ ਸੈਂਡਲਾਸ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ

Dharmendra and his mother Dharmendra and his mother

ਧਰਮਿੰਦਰ ਕੁੱਲ ਛੇ ਭੈਣ ਭਰਾ ਸਨ । ਧਰਮਿੰਦਰ ਨੇ 1958 ਵਿੱਚ ਫਿਲਮ ਫੇਅਰ ਦੇ ਟੈਲੇਂਟ ਹੰਟ ਕਾਨਟੈਸਟ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । 1960  ਵਿੱਚ ਉਹਨਾਂ ਦੀ ਪਹਿਲੀ ਫਿਲਮ ਦਿਲ ਵੀ ਤੇਰਾ ਹਮ ਭੀ ਤੇਰੇ ਆਈ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ । ਧਰਮਿੰਦਰ ਨੇ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ ।

ਹੋਰ ਵੇਖੋ : ਨੀਰੂ ਬਾਜਵਾ ਨੂੰ ਇਹ ਗੀਤ ਹੈ ਬੇਹੱਦ ਪਸੰਦ ,ਆਪਣੇ ਪਸੰਦੀਦਾ ਗੀਤ ‘ਤੇ ਨੀਰੂ ਕਰ ਰਹੀ ਡਾਂਸ ,ਵੇਖੋ ਵੀਡਿਓ

https://www.youtube.com/watch?v=MCPez-21X3U

ਧਰਮਿੰਦਰ ਦੇ ਪਿਤਾ ਇੱਕ ਸਕੂਲ ਅਧਿਆਪਕ ਸਨ ਤੇ ਉਹ ਸਾਹਨੇਵਾਲ ਦੇ ਸਕੂਲ ਵਿੱਚ ਹੀ ਪੜਾਉਂਦੇ ਸਨ । ਧਰਮਿੰਦਰ ਮੁਤਾਬਿਕ ਉਹ ਇਸੇ ਸਕੂਲ ਵਿੱਚ ਹੀ ਪੜਦੇ ਸਨ ਤੇ ਉਹਨਾਂ ਦੀਆਂ ਕਈ ਯਾਦਾਂ ਇਸ ਸਕੂਲ ਨਾਲ ਜੁੜੀਆਂ ਹੋਈਆਂ ਸਨ। ਇਸੇ ਸਕੂਲ ਵਿੱਚ ਪੜਦੇ ਹੋਏ ਹੀ ਦੇਸ਼ ਦਾ ਬਟਵਾਰਾ ਹੋ ਗਿਆ ਸੀ ਤੇ ਇਸ ਬਟਵਾਰੇ ਕਰਕੇ ਉਹਨਾਂ ਦੇ ਕਈ ਦੋਸਤ ਜਿਵੇਂ ਰਸੂਲ, ਅਕਰਮ ਤੇ ਹੋਰ ਬਹੁਤ ਸਾਰੇ ਉਹਨਾਂ ਤੋਂ ਵਿਛੜ ਗਏ ਸਨ ਇੱਥੋਂ ਤੱਕ ਕਿ ਉਹਨਾਂ ਦੇ ਕਈ ਮਾਸਟਰ ਵੀ ਪਾਕਿਸਤਾਨ ਚਲੇ ਗਏ ਸਨ ।

ਹੋਰ ਵੇਖੋ : ਸੁਰਜੀਤ ਬਿੰਦਰਖੀਆ ਦੀਆਂ ਯਾਦਾਂ ਮੁੜ ਤੋਂ ਹੋਣਗੀਆਂ ਤਾਜ਼ਾ ,ਗੀਤਾਜ਼ ਬਿੰਦਰਖੀਆ ਲੈ ਕੇ ਆ ਰਹੇ ‘ਯਾਰ ਬੋਲਦਾ’

Dharmendra and his father Dharmendra and his father

ਧਰਮਿੰਦਰ ਦੇ ਪਿਤਾ ਚਾਹੁੰਦੇ ਸਨ ਕਿ ਉਹ ਵੀ ਉਹਨਾਂ ਵਾਂਗ ਟੀਚਰ ਜਾ ਪ੍ਰੋਫੈਸਰ ਬਣੇ ਪਰ ਧਰਮਿੰਦਰ ਦਾ ਸੁਫਨਾ ਤਾਂ ਸਿਰਫ ਬਾਲੀਵੁੱਡ ਸੀ । ਧਰਮਿੰਦਰ ਮੁਤਾਬਿਕ ਉਹਨਾਂ ਦੇ ਪਿਤਾ ਉਹਨਾਂ ਪ੍ਰਤੀ ਬਹੁਤ ਸਖਤ ਸਨ ਇਸ ਦੀ ਛਾਪ ਉਹਨਾਂ ਵਿੱਚ ਵੀ ਹੈ ਤੇ ਸਨੀ ਤੇ ਬੋਬੀ ਅੱਜ ਵੀ ਉਹਨਾਂ ਨਾਲ ਗੱਲ ਕਰਨ ਤੋਂ ਡਰਦੇ ਹਨ ।

ਹੋਰ ਵੇਖੋ : ਮਾਂ ਬੋਲੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦਾ ਹੈ ਸਰਬਜੀਤ ਚੀਮਾ ਦਾ ਨਵਾਂ ਗੀਤ ‘ਮਾਂ ਬੋਲੀ’ ,ਵੇਖੋ ਵੀਡਿਓ

https://www.youtube.com/watch?v=KesDULZvvb4

ਧਰਮਿੰਦਰ ਦਾ ਸਾਹਨੇਵਾਲ ਰੇਲਵੇ ਸਟੇਸ਼ਨ ਨਾਲ ਖਾਸ ਲਗਾਅ ਹੈ ਕਿਉਂਕਿ ਉਹ ਮੰਨਦੇ ਹਨ ਕਿ ਇਹ ਸਟੇਸ਼ਨ ਹੀ ਇੱਕ ਜ਼ਰੀਆ ਬਣਿਆ ਸੀ ਜਿਹੜਾ ਕਿ ਉਹਨਾਂ ਨੂੰ  ਮੁੰਬਈ ਲੈ ਕੇ ਗਿਆ ਸੀ ।ਧਰਮਿੰਦਰ ਦਾ ਫਗਵਾੜਾ ਨਾਲ ਵੀ ਖਾਸ ਲਗਾਅ ਹੈ ਕਿਉਂਕਿ ਧਰਮਿੰਦਰ ਸਕੂਲ ਤੋਂ ਬਾਅਦ ਫਗਵਾੜਾ ਕਾਲਜ ਵਿੱਚ ਦਾਖਿਲ ਹੋਏ ਸਨ ਇੱਥੇ ਹੀ ਉਹ ਜੋਤੀ ਸਿਨੇਮਾ ਵਿੱਚ ਫਿਲਮਾਂ ਦੇਖਿਆ ਕਰਦੇ ਸਨ ।ਬਾਅਦ ਵਿੱਚ ਇਹੀ ਫਿਲਮਾਂ ਉਹਨਾਂ ਦੀ ਜ਼ਿੰਦਗੀ ਬਣ ਗਈਆਂ ।

Related Post