ਬੱਚਨ ਪਰਿਵਾਰ ਨਾਲੋਂ ਕੀਤੇ ਵੱਧ ਦਾਨੀ ਹੈ ਧਰਮਿੰਦਰ ਦਾ ਪਰਿਵਾਰ, ਪਰ ਨਹੀਂ ਪਾਉਂਦੇ ਰੌਲਾ

By  Lajwinder kaur December 3rd 2018 12:24 PM -- Updated: December 3rd 2018 12:36 PM

ਬਾਲੀਵੁੱਡ ਦੇ ਜੈ-ਵੀਰੂ ਯਾਨੀਕਿ ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਜੋੜੀ। ਦੋਵੇਂ ਇੱਕ-ਦੂਜੇ ਦਾ ਬਹੁਤ ਇੱਜ਼ਤ-ਮਾਣ ਕਰਦੇ ਹਨ। ਬਿੱਗ ਬੀ ਤੇ ਧਰਮਿੰਦਰ ਦੋਵਾਂ ਦਾ ਘਰ ਮੁੰਬਈ ਦੇ ਜੁਹੂ ਇਲਾਕੇ ‘ਚ ਹਨ ਤੇ ਦੋਵੇਂ ਇੱਕ-ਦੂਜੇ ਦੇ ਗੁਆਂਢੀ ਵੀ ਹਨ। ਜੇ ਗੱਲ ਕਰੀਏ ਬੱਚਨ ਪਰਿਵਾਰ ਅਕਸਰ ਹੀ ਜਦੋਂ ਵੀ ਕੋਈ ਸਮਾਜ ਸੇਵਾ ਦਾ ਕੰਮ ਕਰਦਾ ਹੈ ਤਾਂ ਤੁਰੰਤ ਹੀ ਸ਼ੋਸ਼ਲ ਮੀਡੀਆ 'ਤੇ ਦੱਸ ਦਿੱਤਾ ਜਾਂਦਾ ਹੈ ਪਰ ਸਾਡੇ ਵੀਰੂ ਦਾ ਪਰਿਵਾਰ ਵੀ ਸਮਾਜ ਸੇਵਾ 'ਚ ਕਿਸੇ ਤੋਂ ਪਿੱਛੇ ਨਹੀਂ ਬਲਕਿ ਉਹਨਾਂ ਵੱਲੋਂ ਇੰਝ ਸ਼ੋਸ਼ਲ ਮੀਡੀਆ 'ਤੇ ਰੌਲਾ ਨਹੀਂ ਪਾਉਂਦੇ।dharmendra family help many people like bachchan FAMILY

ਹੋਰ ਪੜ੍ਹੋ:‘ਗੋਲਡ ਵਰਗੀ’ ਨੂੰ ਚੜ੍ਹਿਆ ਵੇ ਹੁਸਨ ਬਥੇਰਾ ਪਰ ਮਾਣ ਕਦੇ ਕੀਤਾ ਨਹੀਂ 

ਬਾਲੀਵੁੱਡ ਸੁਪਰ ਸਟਾਰ ਧਰਮਿੰਦਰ ਨੇ ਪੰਜਾਬ ਦੇ ਕਿੰਨੇ ਹੀ ਕਿਸਾਨਾਂ ਦੀ ਮਦਦ ਕਰ ਚੁੱਕੇ ਹਨ। ਜਿਸ ਦੇ ਚਲਦੇ ਕਈ ਲੋਕ ਉਹਨਾਂ ਕੋਲੋ ਵੱਖੋ-ਵੱਖਰੀ ਤਰ੍ਹਾਂ ਦੀ ਸਹਾਇਤਾ ਮੰਗ ਦੇ ਰਹਿੰਦੇ ਹਨ। ਧਰਮਿੰਦਰ ਸਭ ਦੀ ਮਦਦ ਕਰਦੇ ਹਨ ਪਰ ਇਸ ਦਾ ਜ਼ਿਕਰ ਕਿਸੇ ਨਾਲ ਨਹੀਂ ਕਰਦੇ।

 ਹੋਰ ਪੜ੍ਹੋ: ਵੇਖੋ ‘ਸਿਰਜਨਹਾਰੀ’ ਸਨਮਾਨ ਨਾਰੀ ਦਾ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ 

ਇਸ ਤਰ੍ਹਾਂ ਅਪਣੇ ਪਿਤਾ ਦੇ ਨਕਸ਼ੇ ਕਦਮ ਉੱਤੇ ਚਲਦੇ ਸੰਨੀ ਦਿਓਲ ਵੀ ਪਿਛੇ ਨਹੀਂ ਹਨ। ਸੰਨੀ ਨੇ ਦੁਬਈ 'ਚ ਸ਼ੁਰੂ ਹੋਏ ਕ੍ਰਿਕੇਟ ਦੇ ਨਵੇਂ ਫਾਰਮੇਟ ਟੀ-10 ਲਈ ਵੀ ਤਨ,ਮਨ ਤੇ ਧਨ ਨਾਲ ਯੋਗਦਾਨ ਕੀਤਾ ਹੈ ਪਰ ਉਹਨਾਂ ਦੀ ਸਮਾਜਸੇਵਾ ਦਾ ਕੋਈ ਵੀ ਪਹਿਲੂ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਮੁੰਬਈ 'ਚ ਅਵਾਰਾ ਕੁੱਤਿਆਂ ਲਈ ਵੀ ਸੇਵਾ ਦਾ ਕੰਮ ਕੀਤਾ ਹੈ। ਜਦੋਂ ਵੀ ਮੌਕਾ ਮਿਲਦਾ ਹੈ ਉਹ ਜਨਵਾਰਾਂ ਦੇ  ਲਈ ਕੁੱਝ ਨਾ ਕੁੱਝ ਕਰਦੇ ਰਹਿੰਦੇ ਹਨ। ਜੇ ਗੱਲ ਕਰੀਏ ਸੰਨੀ ਦਿਓਲ ਦੀ ਤਾਂ ਉਹਨਾਂ ਨੂੰ ਕੁੱਤਿਆਂ ਨਾਲ ਕਾਫੀ ਪਿਆਰ ਹੈ ਜਿਸ ਕਰਕੇ ਉਹਨਾਂ ਨੇ ਕਈ ਕੁੱਤੇ ਪਾਲੇ ਹੋਏ ਹਨ। ਸੰਨੀ ਚਾਹੁੰਦੇ ਹਨ ਕਿ ਜਿਹੜੇ ਕੁੱਤੇ ਅਪਣੇ ਘਾਰ ਦਾ ਰਸਤਾ ਭਟਕ ਗਏ ਹਨ ਉਹਨਾਂ ਕੁੱਤਿਆਂ ਨੂੰ ਲੱਭਣ ਲਈ ਅਜਿਹੀ ਤਕਨੀਕ ਤਿਆਰ ਕੀਤੀ ਜਾਵੇ ਜਿਸ ਨਾਲ ਕੁੱਤਿਆਂ ਦੀ ਜੀਪੀਆਰਐੱਸ ਟੈਗਿੰਗ ਕਰਵਾਈ ਜਾ ਸਕੇ।dharminder helping others ਜੇ ਫਿਲਮਾਂ ਦੀ ਗੱਲ ਕਰੀਏ ਇਸ ਸਾਲ ਰਿਲੀਜ਼ ਹੋਈ 'ਯਮਲਾ ਪਗਲਾ ਦੀਵਾਨਾ ਫਿਰ ਸੇ' ਚ ਧਰਮਿੰਦਰ ਅਪਣੇ ਦੋਵੇਂ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ ਨਜ਼ਰ ਆਏ ਸਨ।

Related Post