ਨਵੇਂ ਸਾਲ 'ਚ ਧਰਮਿੰਦਰ ਕੁਝ ਕਰਨ ਜਾ ਰਹੇ ਨੇ ਨਵਾਂ ,ਵੇਖੋ ਵੀਡਿਓ 

By  Shaminder December 31st 2018 05:02 PM -- Updated: December 31st 2018 05:03 PM

ਪੁਰਾਣੇ ਸਾਲ ਨੂੰ ਅਸੀਂ ਅਲਵਿਦਾ ਕਹਿ ਰਹੇ ਹਾਂ ਅਤੇ ਨਵੇਂ ਸਾਲ ਦਾ ਸਵਾਗਤ ਕਰ ਰਹੇ ਹਾਂ   ।ਅਜਿਹੇ 'ਚ ਹਰ ਕੋਈ ਨਵੇਂ ਸਾਲ ਦਾ ਸਵਾਗਤ ਕਰ ਰਿਹਾ ਹੈ । ਪਰ ਸੈਲੀਬਰੇਟੀਜ਼ ਵੀ ਆਪੋ ਆਪਣੇ ਅੰਦਾਜ਼ 'ਚ ਨਵੇਂ ਸਾਲ ਨੂੰ ਮਨਾਉਣ ਜਾ ਰਹੇ ਨੇ ।ਇਸ ਪੁਰਾਣੇ ਸਾਲ ਨੂੰ ਅਲਵਿਦਾ ਕਹਿਣ ਦੇ ਨਾਲ ਹੀ ਅਸੀਂ ਆਪਣੇ ਕੁਝ ਖੱਟੇ ਮਿੱਠੇ ਤਜ਼ਰਬੇ ਅਤੇ ਕੁਝ ਕੁੱੜਤਣ ਭਰੀਆਂ ਯਾਦਾਂ ਨੂੰ ਵੀ ਅਲਵਿਦਾ ਕਹਿ ਰਹੇ ਹਾਂ ।

ਹੋਰ ਵੇਖੋ  :ਕੌਣ ਮਿਸ ਪੂਜਾ ਨੂੰ ਵਾਰ-ਵਾਰ ਕਰ ਰਿਹਾ ਹੈ ਪ੍ਰਪੋਜ,ਵੇਖੋ ਵੀਡਿਓ

https://www.instagram.com/p/BsDF2RuHJ5D/

ਇਸ ਦੇ ਨਾਲ ਹੀ ਨਵੇਂ ਸਾਲ 'ਚ ਅਸੀਂ ਕੁਝ ਵਧੀਆ ਕਰਨ ਦਾ ਸੰਕਲਪ ਵੀ ਲੈ ਰਹੇ ਅਤੇ ਕੁਝ ਬਿਹਤਰੀਨ ਪਲਾਂ ਨੂੰ ਮੁੜ ਤੋਂ ਜਿਉਣ ਦਾ ਸੰਕਲਪ ਵੀ ਲੈ ਰਹੇ ਹਾਂ ।ਬਾਲੀਵੁੱਡ ਦੇ ਹੀ ਮੈਨ ਵੀ ਆਪਣੀ ਜ਼ਿੰਦਗੀ ਦੇ ਕੁਝ ਬਿਹਤਰੀਨ ਪਲਾਂ ਨੂੰ ਮੁੜ ਤੋਂ ਜਿਉਣ ਦੀ ਇੱਛਾ ਜਤਾ ਰਹੇ ਨੇ । ਸਾਡੇ ਐਂਕਰ ਮਨੀਸ਼ ਪੁਰੀ ਨੇ ਉਨ੍ਹਾਂ ਨਾਲ ਨਵੇਂ ਸਾਲ ਦੇ ਮੌਕੇ 'ਤੇ ਇਸ ਨਵੇਂ ਸਾਲ 'ਚ ਉਹ ਕੀ ਕਰਨਾ ਚਾਹੁੰਦੇ ਜਦੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਮਨ ਕਰਦਾ ਹੈ ਕਿ "ਅੱਜ ਵੀ ਜੀ ਕਰਦਾ ਏ ਪਿੰਡ ਆਪਣੇ ਨੂੰ ਜਾਵਾਂ ,ਟੋਭੇ ਵਿੱਚ ਵੜ ਕੇ ਮੱਝੀਆਂ ਨਵਾਵਾਂ ,ਲੈ ਕੇ ਦਾਤੀ ਪੈਲੀਆਂ ਚੋਂ ਪੱਠੇ ਵੀ ਲਿਆਵਾਂ ,ਮਿੱਟੀ ਵਿੱਚ ਖੇਡਣਾ ਕੌਡੀ ਵਾਲਾ ਖੇਲ, ਪਿੰਡ ਵਾਲੀ ਜ਼ਿੰਦਗੀ ਦਾ ਕਦੇ ਨਾ ਕੋਈ ਮੇਲ,ਪੰਜ ਦਰਿਆਵਾਂ ਮਿੱਠਾ ਮਿੱਠਾ ਪਾਣੀ ,ਵੱਗਦੀ ਹਵਾ ਵਿੱਚ ਗੁਰੂਆਂ ਦੀ ਬਾਣੀ ,ਔਖੀ ਏ ਬੇਬੇ ਵਾਲੀ ਬੁੱਕਲ ਭੁਲਾਉਣੀ ,ਆਏ ਨੀ ਮੇਰੀਏ ਮਾਏ ਮੈਂ ਸਦਕੇ ਤੇਰੇ ਜਾਵਾਂ ਅੱਜ ਵੀ ਜੀ ਕਰਦਾ ਏ ਪਿੰਡ ਆਪਣੇ ਨੂੰ ਜਾਵਾਂ" ।

ਹੋਰ ਵੇਖੋ  :ਫੋਕ –ਇ- ਸਤਾਨ 2019’ ‘ਚ ਅੱਜ ਰਾਤ ਦਸ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ਕਲਾਕਾਰ ਲਗਾਉਣਗੇ ਰੌਣਕਾਂ ,ਵੇਖੋ ਵੀਡਿਓ

dharmendra dharmendra

ਇਸ ਤੋਂ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਹੈ ਕਿ ਧਰਮਿੰਦਰ ਨੂੰ ਆਪਣੇ ਪਿੰਡ ਦੇ ਨਾਲ ਕਿੰਨਾ ਲਗਾਅ ਹੈ ਅਤੇ ਉਹ ਨਵੇਂ ਸਾਲ ਦੇ ਮੌਕੇ 'ਤੇ ਆਪਣੀ ਪਿੰਡ 'ਚ ਜ਼ਿੰਦਗੀ ਜਿਉਣ ਦੀ ਇੱਛਾ ਰੱਖਦੇ ਨੇ ।

Related Post