ਧੀਰਾ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਜੱਟ ਦੀ ਗਰਾਰੀ’ ਗੀਤ, ਦੇਖੋ ਵੀਡੀਓ

By  Lajwinder kaur October 24th 2019 05:52 PM

ਪੰਜਾਬੀ ਗਾਇਕ ਧੀਰਾ ਗਿੱਲ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਜੀ ਹਾਂ ਉਹ ਨਵੇਂ ਗੀਤ ‘ਜੱਟ ਦੀ ਗਰਾਰੀ’ ਦੇ ਟਾਈਟਲ ਹੇਠ ਇਸ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

ਹੋਰ ਵੇਖੋ:ਮੁਟਿਆਰਾਂ ਦੀਆਂ ਅਣਖਾਂ ਨੂੰ ਬਿਆਨ ਕਰਦਾ ਗੀਤ ‘ਥਾਰ ਜੱਟੀ ਦੀ’ ਬਾਨੀ ਸੰਧੂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਗਾਣੇ ਨੂੰ ਧੀਰਾ ਗਿੱਲ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ। ਜਿਸ ਨੂੰ ਸੋਹਣੀ ਜਿਹੀ ਮੁਟਿਆਰ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਨੂੰ ਆਪਣੇ ਘਰ ਦੀ ਨੂੰਹ ਬਨਾਉਣਾ ਚਾਹੁੰਦਾ ਹੈ। ਇਸ ਗਾਣੇ ਦੇ ਬੋਲ ਮੌਂਟੀ ਹੰਟਰ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਜੀ ਸਕੀਲਜ਼ (G Skillz) ਹੋਰਾਂ ਨੇ ਦਿੱਤਾ ਹੈ। Brain Hackerz ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕੀਤੀ ਹੈ, ਨੀਤ ਮਹਾਲ ਤੇ ਜਰਮਨਜੀਤ ਸਿੰਘ ਨੇ। ਵੀਡੀਓ ਨੂੰ ਅਨੀਤਾ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਧੀਰਾ ਗਿੱਲ ਇਸ ਤੋਂ ਪਹਿਲਾਂ ਵੀ ਜ਼ਿਮੀਦਾਰ, ਬ੍ਰੈਂਡ, ਲਾਈਫ ਸੈਟ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Related Post