ਪਰਮੀਸ਼ ਵਰਮਾ ਦਾ ਨਵਾਂ ਗੀਤ ਜਲਦ ਹੋਵੇਗਾ ਰਿਲੀਜ਼, ਪੋਸਟਰ ਆਇਆ ਸਾਹਮਣੇ

By  Rajan Sharma June 11th 2018 01:44 PM

ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰ ਸਟਾਰ ਅਤੇ ਸੱਭ ਦੇ ਦਿਲਾਂ ਤੇ ਰਾਜ ਕਰਨ ਵਾਲੇ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ parmish verma  ਆਪਣੇ ਫੈਨਸ ਲਈ ਇੱਕ ਤੋਂ ਇੱਕ ਗੀਤ ਲੈਕੇ ਆਉਂਦੇ ਹਨ | ਪਿੱਛਲੇ ਕੁਝ ਟਾਈਮ ਤੋਂ ਉਹਨਾਂ ਨਾਲ ਹੋਏ ਹਾਦਸੇ ਕਾਰਨ ਉਹ ਆਪਣੇ ਫੈਨਸ ਲਈ ਕੋਈ ਗੀਤ ਜਾਂ ਵੀਡੀਓ ਨਹੀਂ ਲੈਕੇ ਆ ਸਕੇ ਸੀ ਪਰ ਹੁਣ ਉਹਨਾਂ ਦੇ ਫੈਨਸ ਦਾ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ | ਪਰਮੀਸ਼ ਨੇ ਆਪਣੇ ਆਉਣ ਵਾਲੇ ਗੀਤ "ਢੋਲ ਵਜਿਆ" ਦਾ ਪੋਸਟਰ ਹਾਲ ਹੀ ਵਿਚ ਆਪਣੀ ਇੰਸਟਾਗ੍ਰਾਮ ਤੇ ਸਾਂਝਾ ਕਰ ਦਿੱਤਾ ਹੈ| ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ | ਗਾਣੇ ਦੇ ਬੋਲ ਲਾਡੀ ਚਾਹਲ, ਮਨਦੀਪ ਮਾਵੀ ਅਤੇ ਖੁਦ ਪਰਮੀਸ਼ ਵਰਮਾ parmish verma  ਦੁਆਰਾ ਲਿਖੇ ਗਏ ਹਨ |

https://www.instagram.com/p/Bj4SuDWg38k/

ਉਹਨਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਦੱਸਿਆ ਕਿ ਗੀਤ ਜਲਦ ਹੀ ਪੇਸ਼ ਹੋਣ ਵਾਲਾ ਹੈ ਅਤੇ ਸੱਭ ਨੂੰ ਇਸ ਪੋਸਟਰ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਬੇਨਤੀ ਕੀਤੀ ਹੈ | ਪਰਮੀਸ਼ ਦਾ ਗੀਤ "ਛੜਾ"shada ਬੇਹੱਦ ਮਸ਼ਹੂਰ ਹੋਣ ਵਾਲਾ ਗੀਤ ਰਿਹਾ ਹੈ ਇਸਨੂੰ 35 ਮਿਲੀਅਨ ਤੋਂ ਵੀ ਵੱਧ ਲੋਕਾਂ ਨੇ ਦੇਖਿਆ ਹੈ | ਉਹਨਾਂ ਦਾ ਗਾਣਾ "ਲੈ ਚੱਕ ਮੈਂ ਆ ਗਿਆ" 85 ਮਿਲੀਅਨ ਤੋਂ ਵੀ ਵੱਧ ਵੇਖਿਆ ਜਾਣ ਵਾਲਾ ਗੀਤ ਹੈ |

parmish verma

Related Post