ਬਾਲੀਵੁੱਡ 'ਚ ਇੱਕ ਹੋਰ ਜੋੜੀ ਹੋਣ ਜਾ ਰਹੀ ਵੱਖ,ਅਦਾਕਾਰਾ ਨੇ ਪਤੀ ਨਾਲੋਂ ਵੱਖ ਹੋਣ ਬਾਰੇ ਕੀਤਾ ਖੁਲਾਸਾ 

By  Shaminder August 2nd 2019 06:02 PM

ਬਾਲੀਵੁੱਡ 'ਚ ਜੋੜੀਆਂ ਕਦੋਂ ਬਣਦੀਆਂ ਨੇ ਅਤੇ ਕਦੋਂ ਟੁੱਟਦੀਆਂ ਨੇ,ਇਸ ਦਾ ਪਤਾ ਹੀ ਨਹੀਂ ਲੱਗਦਾ । ਹੁਣ ਇੱਕ ਹੋਰ ਅਦਾਕਾਰਾ ਦਾ ਵਿਆਹ ਟੁੱਟਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ । ਦਰਅਸਲ 11ਸਾਲ ਬਾਅਦ ਦੀਆ ਮਿਰਜ਼ਾ ਦੇ ਆਪਣੇ ਪਤੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।

ਹੋਰ ਵੇਖੋ :ਵਿੱਕੀ ਕੌਸ਼ਲ ਸੈਨਾ ਦੀ ਸੇਵਾ ‘ਚ ਜੁਟੇ,ਸੈਨਾ ਦੇ ਜਵਾਨਾਂ ਲਈ ਬਣਾ ਰਹੇ ਰੋਟੀਆਂ

https://www.instagram.com/p/B0nCDW9FBNS/

ਦੀਆ ਅਤੇ ਉਨ੍ਹਾਂ ਦੇ ਪਤੀ ਸਾਹਿਲ ਸੰਘਾ ਨੇ ਇੱਕ ਦੂਜੇ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ । ਦੋਨਾਂ ਨੇ 18 ਅਕਤੂਬਰ, 2014 'ਚ ਵਿਆਹ ਕੀਤਾ ਸੀ।

Image result for dia mirza

ਇੰਸਟਾਗ੍ਰਾਮ 'ਤੇ ਬਿਆਨ ਜਾਰੀ ਕਰ ਕੇ ਉਨ੍ਹਾਂ ਨੇ ਲਿਖਿਆ ਕਿ "11 ਸਾਲ ਤਕ ਆਪਣੀ ਜ਼ਿੰਦਗੀ ਇੱਕ-ਦੂਜੇ ਨਾਲ ਵੰਡਣ ਤੇ ਨਾਲ ਰਹਿਣ ਤੋਂ ਬਾਅਦ ਅਸੀਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਲਿਆ ਹੈ। ਅਸੀਂ ਦੋਸਤ ਰਹਾਂਗੇ ਤੇ ਹਮੇਸ਼ਾ ਪਿਆਰ ਤੇ ਇੱਜ਼ਤ ਨਾਲ ਇੱਕ-ਦੂਜੇ ਨਾਲ ਖੜ੍ਹੇ ਰਹਾਂਗੇ।"

https://www.instagram.com/p/B0kXRXrlhJD/

 

Related Post