ਕੀ ਹਿੰਮਤ ਸੰਧੂ ਦੀ ਹੋਈ ਮੰਗਣੀ ? ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

By  Lajwinder kaur March 31st 2022 11:36 AM

ਦਮਦਾਰ ਆਵਾਜ਼ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਿੰਮਤ ਸੰਧੂ Himmat Sandhu ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਤੇ ਕਲਾਕਾਰ ਦੋਚਿੱਤੀ ‘ਚ ਪੈ ਗਏ ਹਨ। ਕੀ ਸੱਚਮੁੱਚ ਹਿੰਮਤ ਸੰਧੂ ਦੀ ਮੰਗਣੀ ਹੋ ਗਈ ਹੈ ਜਾਂ ਫਿਰ ਇਹ ਉਨ੍ਹਾਂ ਦੇ ਆਉਣ ਵਾਲੇ ਨਵੇਂ ਗੀਤ ਦੀ ਝਲਕ ਹੈ।

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

Punjabi singer Himmat Sandhu is engaged? Image Source: Instagram

ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਨਵੀਂ ਸ਼ੁਰੂਆਤ ਤੇ ਨਾਲ ਰਿੰਗ ਵਾਲੇ ਇਮੋਜ਼ੀ ਨੂੰ ਪੋਸਟ ਕੀਤਾ ਹੈ। ਜਿਸ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਉਨ੍ਹਾਂ ਨੇ ਮੰਗਣੀ ਕਰਵਾ ਲਈ ਹੈ। ਅਦਾਕਾਰਾ ਤਾਨੀਆ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਹਿੰਮਤ ਸੰਧੂ ਨੂੰ ਮੁਬਾਰਕਾਂ ਦਿੱਤੀਆਂ ਹਨ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੱਚਾਈ ਕੀ ਹੈ !

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ

Punjabi singer Himmat Sandhu is engaged? Image Source: Instagram

ਹਿੰਮਤ ਸੰਧੂ ਇੱਕ ਅਜਿਹਾ ਕਲਾਕਾਰ ਜਿਸ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਆਪਣੇ ਇਸ ਸੰਘਰਸ਼ ਦੀ ਬਦੌਲਤ ਉਹ ਅੱਜ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਿਆ ਹੈ । ਸਿਰ ‘ਤੇ ਗਾਇਕ ਬਣਨ ਦਾ ਜਨੂੰਨ ਏਨਾ ਸੀ ਕਿ ਉਸ ਨੇ ਆਪਣੀ ਪੜ੍ਹਾਈ ਵੀ ਮਿਊਜ਼ਿਕ ਲਈ ਛੱਡ ਦਿੱਤੀ ਸੀ । ਹਿੰਮਤ ਸੰਧੂ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਵਾਇਸ ਆਫ਼ ਪੰਜਾਬ ਦੇ ਸੱਤਵੇਂ ਸੀਜ਼ਨ ਦਾ ਸੈਕਿੰਡ ਰਨਰ ਅੱਪ ਵੀ ਰਹੇ ਹਨ । ‘ਬ੍ਰੇਕ ਆਊਟ’, ‘ਬੁਰਜ ਖਲੀਫਾ’, ਅੱਖਾਂ, ਦਾਰੂ ਦੀ ਸਮੈਲ, ਬਾਜ਼ੀ ਦਿਲ ਦੀ, ਸ਼ੋਰ, ਸਾਥ ਜੱਟ ਦਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

 

View this post on Instagram

 

A post shared by Himmat Sandhu (ਸੰਧੂ ਸਾਬ) (@himmatsandhu84)

Related Post