ਕਦੇ ਸੁਣਿਆ ਹੈ ਕੰਜਰੀ ਵਾਲਾ ਪੁਲ ! ਇੱਕ ਸਿੱਖ ਮਹਾਰਾਜੇ ਨੇ ਕਰਵਾਇਆ ਸੀ ਨਿਰਮਾਣ

By  Shaminder April 23rd 2022 12:45 PM

ਸਾਡੇ ਦੇਸ਼ ‘ਚ ਕਈ ਇਤਿਹਾਸਕ ਧਰੋਹਰਾਂ ਮੋਜੂਦ ਹਨ । ਪਰ ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਹੁੰਦੀ । ਜਿਸ ਕਾਰਨ ਉਹ ਇਨ੍ਹਾਂ ਥਾਵਾਂ ਨੂੰ ਵੇਖਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਇਤਿਹਾਸਕ ਧਰੋਹਰ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਕਿ ਅੰਮ੍ਰਿਤਸਰ ਤੋਂ ਕੁਝ ਕੁ ਕਿਲੋਮੀਟਰ ਦੀ ਦੂਰੀ ‘ਤੇ ਹੀ ਸਥਿਤ ਹੈ ।ਇਤਿਹਾਸ ਮੁਤਾਬਕ ਇਸ ਕੰਜਰੀ  ਪੁਲ (Pul Kanjri )ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ (Maharaja Ranjit Singh ) ਵੱਲੋਂ ਕਰਵਾਇਆ ਗਿਆ ਸੀ । ਇਤਿਹਾਸ ਮੁਤਾਬਕ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਇੱਕ ਨੱਚਣ ਵਾਲੀ ਹੁੰਦੀ ਸੀ ,ਜੋ ਦਰਬਾਰ 'ਚ ਲੋਕਾਂ ਦਾ ਮਨੋਰੰਜਨ ਕਰਦੀ ਸੀ ।

pul kanjri,,, image From google

ਹੋਰ ਪੜ੍ਹੋ : ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਕੀਤੀ ਗਈ ਭੰਨਤੋੜ, ਸਿੱਖ ਭਾਈਚਾਰੇ ਵਿੱਚ ਰੋਸ

ਉਸ ਦਾ ਨਾਂਅ ਮੌਰਾਂ ਸੀ ,ਕਹਿੰਦੇ ਨੇ ਕਿ ਇੱਕ ਵਾਰ ਦਰਬਾਰ 'ਚ ਆਉਂਦੇ ਸਮੇਂ ਉਸ ਦੀ ਇੱਕ ਜੁੱਤੀ ਨਹਿਰ ਨੂੰ ਪਾਰ ਕਰਦੇ ਸਮੇਂ ਨਹਿਰ 'ਚ ਡਿੱਗ ਪਈ ।ਜਿਸ ਦੀ ਸ਼ਿਕਾਇਤ ਉਸ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਕੀਤੀ । ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਪੁਲ ਦੇ ਨਾਲ ਨਾਲ ਪਿੰਡ 'ਚ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਮਸਜਿਦ ਦਾ ਵੀ ਨਿਰਮਾਣ ਕਰਵਾਇਆ ਸੀ ।

pul kanjri image From google

ਇਸ ਤੋਂ ਇਲਾਵਾ ਇਸ ਪੁਲ ਦਾ ਨਿਰਮਾਣ ਇੱਕ ਹੋਰ ਕਿੱਸਾ ਵੀ ਜਿਸ ਨੂੰ ਬਾਬਾ ਬੁੱਲ੍ਹੇ ਸ਼ਾਹ ਦੇ ਮੁਰਸ਼ਦ ਸ਼ਾਹ ਇਨਾਇਤ ਨਾਲ ਵੀ ਜੋੜਿਆ ਜਾਂਦਾ ਹੈ । ਕਿਹਾ ਜਾਂਦਾ ਹੈ ਕਿ ਜਦੋਂ ਉਹ ਕੰਜਰੀ ਸ਼ਾਹ ਇਨਾਇਤ ਦੀ ਸ਼ਰਨ 'ਚ ਆਈ ਤਾਂ ਉਸ ਨੇ ਆਪਣਾ ਸਾਰਾ ਧੰਨ ਦੌਲਤ ਇੱਕ ਬੋਰੀ 'ਚ ਪਾ ਕੇ ਵਹਾਉਣ ਲਈ ਚਲੀ ਗਈ । ਜਿਸ ਤੋਂ ਬਾਅਦ ਸ਼ਾਹ ਇਨਾਇਤ ਨੇ ਉਸ ਨੂੰ ਸਮਝਾਇਆ ਕਿ ਇਸ ਪੈਸੇ ਨੂੰ ਲੋਕਾਂ ਦੀ ਭਲਾਈ 'ਚ ਖਰਚੇ । ਜਿਸ ਤੋਂ ਬਾਅਦ ਉਸ ਨੇ ਇਸ ਜਗ੍ਹਾ ਜੋ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਨਜ਼ਦੀਕ ਹੈ ਪੁਲ ਬਣਵਾਇਆ । ਜੋ ਅੱਜ ਵੀ ਉਸ ਦੇ ਨਾਂਅ 'ਤੇ ਪੁਲ ਕੰਜਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

 

Related Post