ਕੀ ਰਾਜ ਬਰਾੜ ਦੀ ਇਸ ਆਦਤ ਬਾਰੇ ਤੁਸੀਂ ਜਾਣਦੇ ਸੀ, ਜੇ ਨਹੀਂ ਜਾਣਦੇ ਤਾਂ ਜਾਣ ਲਵੋ

By  Rupinder Kaler August 31st 2021 05:46 PM

ਰਾਜ ਬਰਾੜ (Raj Brar) ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਅੱਜ ਵੀ ਕੁਝ ਲੋਕਾਂ ਦੀ ਪਹਿਲੀ ਪਸੰਦ ਹਨ । ਰਾਜ ਬਰਾੜ ਇੱਕ ਵਧੀਆ ਗੀਤਕਾਰ, ਗਾਇਕ, ਅਦਾਕਾਰ ਤੇ ਸੰਗੀਤ ਨਿਰਦੇਸ਼ਕ ਸੀ । ਭਾਵੇਂ ਰਾਜ ਬਰਾੜ (Raj Brar) ਦੀ ਮੌਤ 2016 ਵਿੱਚ ਹੋ ਗਈ ਸੀ ਪਰ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਜੋ ਕੰਮ ਕੀਤਾ ਉਹ ਉਸ ਨੂੰ ਅਮਰ ਬਣਾ ਜਾਂਦਾ ਹੈ । ਕਾਮਯਾਬੀ ਦੀ ਬੁਲੰਦੀ ਤੇ ਪਹੁੰਚ ਕੇ ਵੀ ਰਾਜ ਬਰਾੜ ਵਿੱਚ ਹੋਰ ਕਲਾਕਾਰਾਂ ਵਾਲਾ ਹੰਕਾਰ ਨਹੀਂ ਸੀ । ਉਹ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਸੀ ।

 

ਹੋਰ ਪੜ੍ਹੋ :

ਗੁਰਲੇਜ ਅਖਤਰ ਅਤੇ ਦੀਪਾ ਬਿਲਾਸਪੁਰੀ ਦਾ ਗੀਤ ‘ਮੋਟੀ ਅੱਖ’ ਰਿਲੀਜ਼

ਰਾਜ ਬਰਾੜ (Raj Brar) ਦੀ ਧੀ ਸਵੀਤਾਜ ਬਰਾੜ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੀ ਹੈ ਅਤੇ ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਨਾਲ ਜੁੜ ਗਈ ਹੈ । ਸਵੀਤਾਜ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਸ ਦੇ ਪਿਤਾ ਵਿੱਚ ਬਹੁਤ ਸਾਰੀਆਂ ਚੰਗੀਆਂ ਆਦਤਾਂ ਸਨ । ਜਿਹੜੀਆਂ ਕਿ ਉਹ ਵੀ ਅਪਨਾਉਣਾ ਚਾਹੁੰਦੀ ਹੈ । ਸਵੀਤਾਜ ਨੇ ਦੱਸਿਆ ਕਿ ਉਸ ਦੇ ਪਿਤਾ (Raj Brar) ਬਹੁਤ ਨਰਮ ਸੁਭਾਅ ਵਾਲਾ ਵਿਅਕਤੀ ਸੀ ।

ਉਹ ਹਰ ਇੱਕ ਵਿਅਕਤੀ ਨੂੰ ਬੜੇ ਪਿਆਰ ਨਾਲ ਮਿਲਦਾ ਸੀ, ਜੋ ਵੀ ਉਸ ਕੋਲ ਆਉਂਦਾ । ਸਵੀਤਾਜ ਨੇ ਆਪਣੇ ਪਿਤਾ ਦੀ ਇਕ ਆਦਤ ਵੀ ਦੱਸੀ । ਸਵੀਤਾਜ ਮੁਤਾਬਿਕ ਰਾਜ ਬਰਾੜ ਆਪਣੀ ਸਵੇਰ ਦੀ ਚਾਹ ਘਰ ਦੇ ਬਾਹਰ ਪੀਂਦਾ ਸੀ ਤਾਂ ਜੋ ਉਹ ਲੋਕਾਂ ਮਿਲ ਸਕੇ । ਉਸ ਕੋਲ ਆਉਣ ਵਾਲੇ ਉਸ ਨਾਲ ਚੰਗੀ ਗੱਲਬਾਤ ਕਰ ਸਕਣ ।ਸਵੀਤਾਜ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਬਣਨਾ ਚਾਹੁੰਦੀ ਹੈ ਅਤੇ ਆਪਣੇ ਜੀਵਨ ਵਿੱਚ ਆਪਣੇ ਪਿਤਾ (Raj Brar) ਦਾ ਨਿਮਰ ਰਵੱਈਆ ਅਪਣਾਉਣਾ ਚਾਹੁੰਦੀ ਹੈ।

 

Related Post