ਨੁਪੂਰ ਸਿੱਧੂ ਨਰਾਇਣ ਦੀ ਆਵਾਜ਼ 'ਚ ਨਵੇਂ ਗੀਤ 'ਦਿਲ ਦਾ ਜਾਨੀ' ਦਾ ਹੋਵੇਗਾ ਵਰਲਡ ਪ੍ਰੀਮੀਅਰ

By  Shaminder February 27th 2020 05:15 PM -- Updated: March 3rd 2020 01:37 PM

ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਵੱਲੋਂ ਨੁਪੂਰ ਸਿੱਧੂ ਨਰਾਇਣ ਦੀ ਸੁਰੀਲੀ ਆਵਾਜ਼ 'ਚ ਗੀਤ 'ਦਿਲ ਦਾ ਜਾਨੀ' ਦਾ ਵਰਲਡ ਪ੍ਰੀਮੀਅਰ 28 ਫਰਵਰੀ, ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ  ਕੀਤਾ ਜਾਵੇਗਾ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਕਿ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਨੁਪੂਰ ਸਿੱਧੂ ਨਰਾਇਣ ਨੇ ਗਾਇਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੁਪੂਰ ਸਿੱਧੂ ਨਰਾਇਣ ਕਈ ਗੀਤ ਗਾ ਚੁੱਕੇ ਹਨ ।

ਹੋਰ ਵੇਖੋ:ਨੁਪੂਰ ਸਿੱਧੂ ਨਰਾਇਣ ਦਾ ਗੀਤ ‘ਨਿੰਮੀ ਨਿੰਮੀ’ ਹੋਇਆ ਰਿਲੀਜ਼, ਦੇਖੋ ਵੀਡੀਓ

ਜਿਸ 'ਚ 'ਮਾਹੀ ਵੇ', 'ਦਿਲਬਰ', 'ਸੁਣ ਵੰਝਲੀ', 'ਨਹਿਰ ਵਾਲੇ ਪੁਲ' ਸਣੇ ਕਈ ਗੀਤ ਸ਼ਾਮਿਲ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਪੂਰ ਹੁੰਗਾਰਾ ਮਿਲਦਾ ਰਿਹਾ ਹੈ ।ਹੁਣ ਸਰੋਤੇ ਉਨ੍ਹਾਂ ਦੇ ਇਸ ਨਵੇਂ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ।ਪਰ ਇਸ ਲਈ ਸਰੋਤਿਆਂ ਨੂੰ ਕੁਝ ਘੰਟੇ ਇੰਤਜ਼ਾਰ ਕਰਨਾ ਪਵੇਗਾ,ਕਿਉਂਕਿ ਸ਼ੁੱਕਰਵਾਰ ਸਵੇਰੇ 10 ਵਜੇ ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ਇਸ ਦੇ ਨਾਲ ਹੀ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ 'ਤੇ ਵੀ ਵੇਖ ਸਕਦੇ ਹੋ ।

Noopor Sidhu Naryan New Song Noopor Sidhu Naryan New Song

ਫ਼ਿਲਹਾਲ ਇਸ ਗੀਤ ਦਾ ਪ੍ਰੋਮੋ ਸਾਹਮਣੇ ਆ ਚੁੱਕਿਆ ਹੈ ਜੋ ਕਿ ਨੁਪੂਰ ਸਿੱਧੂ ਨਰਾਇਣ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਚੈਨਲ ਦੁਨੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਨੰਬਰ -1 ਪੰਜਾਬੀ ਐਂਟਰਟੇਨਮੈਂਟ ਚੈਨਲ ਬਣਿਆ ਹੋਇਆ ਹੈ ।

 

Related Post