ਕਮਲ ਹੀਰ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੇ ਪਿਆਰ ‘ਚ ਪਏ ਵਿਛੋੜੇ ਨੂੰ, ਵੇਖੋ ਵੀਡੀਓ

By  Lajwinder kaur April 25th 2019 12:23 PM

ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਦਿਲ ਦੀਆਂ ਗੱਲਾਂ’ ਜਿਸ ਦਾ ਪ੍ਰਸ਼ੰਸ਼ਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਪੱਬਾਂ ਭਾਰ ਹੋਏ ਪਏ ਹਨ। ਫ਼ਿਲਮ ਦੇ ਟਰੇਲਰ ਜੋ ਕਿ ਹਾਲ ਹੀ ‘ਚ ਸਰੋਤਿਆਂ ਦੇ ਰੁਬਰੂ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਫ਼ਿਲਮ ਦਾ ਇੱਕ ਹੋਰ ਗੀਤ ਲੋਕਾਂ ਦੀ ਝੋਲੀ ਪੈ ਚੁੱਕਿਆ ਹੈ।

View this post on Instagram

 

#JindeyNiJindey out on Youtube Now, Comment on youtube and tell us how u felt and Please Do Share ?? Link in Bio

A post shared by Parmish Verma (@parmishverma) on Apr 24, 2019 at 5:35am PDT

ਹੋਰ ਵੇਖੋ:ਕੱਚੇ ਘਰ, ਪਹਿਲਵਾਨੀ ਤੇ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰ ਰਿਹਾ ਹੈ ‘ਨਾਢੂ ਖਾਂ’ ਦਾ ਟਰੇਲਰ, ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਜੀ ਹਾਂ, ਇਸ ਗੀਤ ਦਾ ਨਾਮ ‘ਜਿੰਦੇ ਨੀ ਜਿੰਦੇ’ ਹੈ ਜਿਸ ਨੂੰ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਉੱਤੇ ਫਿਲਮਾਇਆ ਗਿਆ ਹੈ। ਗੀਤ ਨੂੰ ਸੁਰਾਂ ਦੇ ਮਾਲਿਕ ਸਭ ਦੇ ਹਰਮਨ ਪਿਆਰੇ ਗਾਇਕ ਕਮਲ ਹੀਰ ਨੇ ਗਾਇਆ ਹੈ। ਉਨ੍ਹਾਂ ਦੀ ਆਵਾਜ਼ ਦਾ ਜਾਦੂ ਸਭ ਦੇ ਸਿਰ ਚੱੜ੍ਹਕੇ ਬੋਲ ਰਿਹਾ ਹੈ। ਜਿੰਦੇ ਨੀ ਜਿੰਦੇ ਗੀਤ ਰਿਲੀਜ਼ਿੰਗ ਤੋਂ ਬਾਅਦ ਲਗਾਤਾਰ ਵਿਊਜ਼ ਵੱਧ ਰਹੇ ਹਨ। ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਸਬੀਰ ਗੁਣਾਚਾਰੀਆ ਦੀ ਕਲਮ ਚੋਂ ਨਿਕਲੇ ਹਨ। ਇਸ ਗੀਤ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸ ਦਈਏ ਸਾਲ 2009 ‘ਚ ਕਮਲ ਹੀਰ ਦੀ ਐਲਬਮ ਜਿੰਦੇ ਨੀ ਜਿੰਦੇ ਆਈ ਸੀ ਤੇ ਇਹ ਗੀਤ ਐਲਬਮ ਦਾ ਟਾਈਟਲ ਟਰੈਕ ਸੀ ਜਿਸ ਨੂੰ ਉਸ ਸਮੇਂ ਵੀ ਦਰਸ਼ਕਾਂ ਵੱਲੋਂ ਰੱਜ ਕਿ ਪਿਆਰ ਦਿੱਤਾ ਗਿਆ ਸੀ। ਕਮਲ ਹੀਰ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਹਨ ਜੋ ਕਿ ਲੰਮੇ ਸਮੇਂ ਤੋਂ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।

Related Post