'ਦਿਲ ਦੀਆਂ ਗੱਲਾਂ' ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਿੰਘਮ ਦਾ ਸ਼ੂਟ ਹੋਇਆ ਖਤਮ, ਪੜ੍ਹੋ ਪੂਰੀ ਖਬਰ

By  Aaseen Khan February 25th 2019 05:53 PM

'ਦਿਲ ਦੀਆਂ ਗੱਲਾਂ' ਦੇ ਟੀਜ਼ਰ ਦੀ ਰਿਲੀਜ਼ ਡੇਟ ਆਈ ਸਾਹਮਣੇ, ਸਿੰਘਮ ਦਾ ਸ਼ੂਟ ਹੋਇਆ ਖਤਮ, ਪੜ੍ਹੋ ਪੂਰੀ ਖਬਰ : ਐਕਟਰ ਡਾਇਰੈਕਟਰ ਅਤੇ ਗਾਇਕ ਪਰਮੀਸ਼ ਵਰਮਾ ਜਿੰਨ੍ਹਾਂ ਨੇ ਆਪਣੇ ਹਰ ਇੱਕ ਹੁਨਰ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਜਿਸ ਵੀ ਕੰਮ 'ਚ ਪੈਰ ਧਰਿਆ ਹੈ ਉਸ 'ਚ ਕਾਮਯਾਬੀ ਹਾਸਿਲ ਕੀਤੀ ਹੈ। 2017 'ਚ ਰੌਕੀ ਮੈਂਟਲ ਫਿਲਮ ਨਾਲ ਅਦਾਕਾਰੀ 'ਚ ਕੁੱਦੇ ਪਰਮੀਸ਼ ਵਰਮਾ ਪੂਰਾ ਇੱਕ ਸਾਲ ਫਿਲਮੀ ਪਰਦੇ ਤੋਂ ਦੂਰ ਰਹੇ ਹਨ। ਪਰ ਇਸ ਸਾਲ ਉਹ ਸਾਰੀਆਂ ਕਸਰਾਂ ਪੂਰੀਆਂ ਕਰਨ ਜਾ ਰਹੇ ਹਨ। ਪਰਮੀਸ਼ ਵਰਮਾ ਲਗਾਤਾਰ ਆਪਣੇ ਫੈਨਜ਼ ਦੇ ਨਾਲ ਖੁਸ਼ਖਬਰੀਆਂ ਸਾਂਝੀਆਂ ਕਰ ਰਹੇ ਹਨ।

dil diyan gallan

ਪਰਮੀਸ਼ ਵਰਮਾ ਅਤੇ ਵਾਮੀਕਾ ਗੱਬੀ ਸਟਾਰਰ ਫਿਲਮ 'ਦਿਲ ਦੀਆਂ ਗੱਲਾਂ' ਦਾ ਟੀਜ਼ਰ ਕੱਲ (26 ਫਰਵਰੀ) ਨੂੰ ਸਾਹਮਣੇ ਆਉਣ ਵਾਲਾ ਹੈ। ਇਸ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਪ੍ਰਸ਼ੰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ 10 ਮਈ ਨੂੰ ਸਿਨੇਮਾ ਘਰਾਂ ਦੇਖਣ ਨੂੰ ਮਿਲੇਗੀ। ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਏ ਪ੍ਰਤਾਪ ਵੱਲੋਂ ਕੀਤਾ ਗਿਆ ਹੈ।

 

View this post on Instagram

 

It’s been crazy few days working day and night finishing up on #Singham’s Second Schedule with #SonamBajwa who’s an amazing artist to work with. Really Excited for the movie and the Music that we’ve worked very Hard for also #DilDiyanGallan’s Teaser will be out on Tuesday...and There’s 1 more Big Surprise that I’ll be sharing with you Guys. Very Soon !

A post shared by Parmish Verma (@parmishverma) on Feb 24, 2019 at 3:55am PST

ਪਰਮੀਸ਼ ਵਰਮਾ ਦੇ ਮੋਸ੍ਟ ਅਵੇਟਡ ਫਿਲਮ ਸਿੰਘਮ ਦਾ ਸ਼ੂਟ ਵੀ ਖ਼ਤਮ ਹੋ ਚੁੱਕਿਆ ਹੈ। ਹਿੰਦੀ ਫਿਲਮ ਸਿੰਘਮ ਨੂੰ ਪੰਜਾਬੀ 'ਚ ਬਣਾਇਆ ਜਾ ਰਿਹਾ ਹੈ। ਪੰਜਾਬੀ ਸਿੰਘਮ ‘ਚ ਪਰਮੀਸ਼ ਵਰਮਾ ਦੇ ਨਾਲ ਸੋਨਮ ਬਾਜਵਾ ਅਤੇ ਕਰਤਾਰ ਚੀਮਾ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਣ ਵਾਲੇ ਹਨ ਫਿਲਹਾਲ ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।ਸ਼ੂਟ ਖਤਮ ਹੋਣ 'ਤੇ ਪਰਮੀਸ਼ ਵਰਮਾ ਨੇ ਸੋਨਮ ਬਾਜਵਾ ਨਾਲ ਤਸਵੀਰਾਂ ਸਾਂਝੀਆਂ ਕਰਕੇ ਖੂਬਸੂਰਤ ਸੰਦੇਸ਼ ਲਿਖਿਆ ਹੈ।

 

View this post on Instagram

 

1 Day to Go, Kal Swere #SabFadeJange || 10:00 Am ??⭐️? Yaad Hai Na ?

A post shared by Parmish Verma (@parmishverma) on Dec 2, 2018 at 11:27pm PST

ਉਹਨਾਂ ਦਾ ਕਹਿਣਾ ਕਿ ਸਿੰਘਮ ਦਾ ਦਿਨ ਰਾਤ ਸ਼ੂਟ ਕਰਕੇ ਦੂਸਰਾ ਸ਼ੈਡਿਊਲ ਖਤਮ ਕਰ ਦਿੱਤਾ ਹੈ। ਸੋਨਮ ਬਾਜਵਾ ਨਾਲ ਉਹਨਾਂ ਨੂੰ ਕੰਮ ਕਰਕੇ ਬਹੁਤ ਚੰਗਾ ਲੱਗਿਆ ਹੈ। ਨਾਲ ਹੀ ਪਰਮੀਸ਼ ਵਰਮਾ ਨੇ ਫਿਲਮ ਦਿਲ ਦੀਆਂ ਗੱਲਾਂ ਦੇ ਟੀਜ਼ਰ ਬਾਰੇ ਦੱਸਿਆ ਹੈ।

ਹੋਰ ਵੇਖੋ :ਜਦੋਂ ਬੱਬੂ ਮਾਨ ਕੋਲ ਸਟੇਜ ‘ਤੇ ਪਹੁੰਚਿਆ ਗਵਾਚਿਆ ਬੱਚਾ ਤਾਂ ਹੋਇਆ ਕੁਝ ਅਜਿਹਾ, ਦੇਖੋ ਵੀਡੀਓ

 

View this post on Instagram

 

Very Happy to Share the announcement of Our next Movie #JindeMeriye along with Sonam Bajwa. Releasing on #Diwali this Year #25th October 2019. Directed by PankajBatra Bhaji. Produced by PankajBatraFilms and OmjeeGroup

A post shared by Parmish Verma (@parmishverma) on Feb 24, 2019 at 7:42am PST

ਜਿਸ ਸਰਪ੍ਰਾਈਜ਼ ਦੀ ਉਹ ਗੱਲ ਕਰ ਰਹੇ ਹਨ ਉਹ ਸੋਨਮ ਬਾਜਵਾ ਨਾਲ ਉਹਨਾਂ ਦੀ ਅਗਲੀ ਫਿਲਮ 'ਜਿੰਦੇ ਮੇਰੀਏ' ਹੈ ਜਿਸ ਦਾ ਐਲਾਨ ਵੀ ਅੱਜ ਕੀਤਾ ਗਿਆ ਹੈ। ਇਹ ਫਿਲਮ 25 ਅਕਤੂਬਰ ਦੀਵਾਲੀ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਪੰਕਜ ਬੱਤਰਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।

Related Post